ਦਿੱਲੀ ਮੋਰਚੇ ਦੀਆ ਤਿਆਰੀਆ ਸਬੰਧਤ ਦਾਣਾ ਮੰਡੀ ਮੀਆਵਿੰਡ ਵਿਖੇ ਹੋਈ ਜੋਨ ਸ੍ਰੀ ਖਡੂਰ ਸਾਹਿਬ ਦੀ ਕਨਵੈਨਸ਼ਨ :-ਸਿੱਧਵਾਂ, ਲਾਲਪੁਰਾ, ਮੀਆਵਿੰਡ

ਤਰਨ ਤਾਰਨ 18 ਜਨਵਰੀ ( ਬਿਉਰੋ ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜੋਨ ਸ੍ਰੀ ਖਡੂਰ ਸਾਹਿਬ ਵੱਲੋ ਦੋ ਫੋਰਮਾ ਵੱਲੋ ਦਿੱਲੀ ਸਾਝੇ ਮੋਰਚੇ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਪਿੰਡ ਮੀਆਵਿੰਡ ਦੀ ਦਾਣਾ ਮੰਡੀ ਵਿਖੇ ਜੋਨ ਪ੍ਰਧਾਨ ਪਾਖਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਸੂਬਾ ਆਗੂ ਅਤੇ ਜਿਲਾ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ, ਜਿਲ੍ਹਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਵਿੰਡ. ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ ਨੇ ਦੱਸਿਆ ਕਿ ਉਁਤਰ ਭਾਰਤ ਦੀਆ 18 ਜਥੇਬੰਦੀਆ ਵੱਲੋ ਤੇ ਗੈਰ ਰਾਜਨੀਤਕ ਸਯੁੰਕਤ ਮੋਰਚੇ ਦੀ ਕਾਲ ਤੇ 13 ਫ਼ਰਵਰੀ ਨੂੰ ਫਿਰ ਤੋ ਦਿੱਲੀ ਮੋਰਚੇ ਬਿਗਲ ਵੱਜ ਗਿਆ । ਜਿਸ ਦੀਆਂ ਤਿਆਰੀਆਂ ਪਿੰਡਾਂ ਵਿੱਚ ਵੱਡੇ ਪੱਧਰ ਤੇ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਸੁਖਚੈਨ ਸਿੰਘ ਅੱਲੋਵਾਲ, ਪਰਸਨ ਸਿੰਘ ਬੰਦੇਸ਼ੇ, ਗੁਲਜਾਰ ਸਿੰਘ ਮੀਆਵਿੰਡ ਨੇ ਦੱਸਿਆ ਕਿ ਸਰਕਾਰ ਤੋਂ ਮੰਗਾ ਸਬੰਧੀ ਕਿਸਾਨਾ ਮਜ਼ਦੂਰਾ ਤੇ ਆਮ ਵਰਗ ਦੀਆ ਮੰਗਾ ਵਿੱਚ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ 23 ਫਸਲਾ ਤੇ ਐਮ.ਐਸ ਪੀ ਦਾ ਗਾਰੰਟੀ ਕਨੂੰਨ ਮੋਦੀ ਸਰਕਾਰ ਮੰਨ ਕੇ ਮੁੱਕਰ ਚੁੱਕੀ ਹੈ। ਜਿਸ ਕਰਕੇ ਮੁੜ ਤੋਂ ਦਿੱਲੀ ਵਿਖੇ ਮੋਦੀ ਸਰਕਾਰ ਵਿਰੁੱਧ ਵੱਡੇ ਮੋਰਚਾ ਸ਼ੁਰੂ ਹੋਣ ਜਾ ਰਿਹਾ ਹੈ। ਮੋਰਚੇ ਵਿੱਚ ਮੰਗਾਂ ਸਬੰਧੀ ਆਗੂਆਂ ਨੇ ਦੱਸਿਆ ਕਿ ਲਖੀਮਪੁਰ ਖੀਰੀ ਕਤਲ ਕਾਂਡ ਕਿਸਾਨਾ ਉਪਰ ਗੱਡੀਆ ਚਾੜ ਕੇ ਸ਼ਹੀਦ ਕੀਤਾ ਗਿਆ ਦੋਸ਼ੀ ਅਜੇ ਤੱਕ ਸਲਾਖਾ ਤੋ ਬਾਹਰ ਬੇ ਖੋਫ ਘੁਮ ਰਹੇ ਹਨ। ਦੂਸਰੇ ਪਾਸੇ ਭਾਰਤ ਦੇ ਕਿਸਾਨਾ ਨੂੰ ਖੇਤੀ ਤੋ ਦੂਰ ਕਰਨ ਵਾਸਤੇ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ ।ਕਿਸਾਨਾ ਮਜ਼ਦੂਰਾ ਦੀ ਕਰਜਾ ਮੁਆਫੀ,ਫਸਲੀ ਬੀਮਾ ਯੋਜਨਾ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। 2020 ਬਿਜਲੀ ਸੋਧ ਬਿੱਲ ਰੱਦ ਕਰਵਾਉਣ ਸਮੇਤ ਹੋਰ ਅਹਿਮ ਮੰਗਾ ਮਨਵਾਉਣ ਲਈ ਵੱਡੀ ਲੜਾਈ ਦੀ ਲੌੜ ਹੈ।ਸੋ ਇਸ ਲਈ ਦਿੱਲੀ ਵਿੱਚ ਹੋਣ ਜਾ ਰਹੇ ਅੰਦੋਲਨ ਵਿੱਚ ਵੱਧ ਚੜ੍ਹ ਕੇ ਸਾਥ ਦੇਣ ਦੀ ਅਪੀਲ ਕੀਤੀ ਅਤੇ ਆਗੂਆ ਨੂੰ ਘਰ-ਘਰ ਜਾ ਕੇ ਲੋਕਾ ਨੂੰ ਜਾਗਰੂਕ ਕਰਨ ਲਈ ਪਿੰਡਾ ਵਿਚ ਵੱਡੀਆ ਮੀਟਿੰਗਾਂ ਤੇ ਪਿੰਡਾ ਵਿਚ ਟਰੈਕਟਰ ਮਾਰਚ ਕੀਤੇ ਜਾਣ ਤਾਂ ਜੋ ਦਿੱਲੀ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਾਲ ਲੈ ਕੇ ਜਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋ ਇਲਾਵਾ ਤਰਸੇਮ ਸਿੰਘ ਏਕਲ ਗੱਡਾ, ਰਣਜੀਤ ਸਿੰਘ ਲਾਲਪੁਰਾ, ਵਿਕਰਮਜੀਤ ਸਿੰਘ ਵਿੱਕੀ, ਰਾਜਬੀਰ ਸਿੰਘ ਨਾਗੋਕੇ, ਸੁਖਵਿੰਦਰ ਸਿੰਘ ਸੰਘਰ, ਹਰਜਿੰਦਰ ਸਿੰਘ ਫਾਜਲਪੁਰ ਤਰਜਿੰਦਰ ਸਿੰਘ ਸਰਾ ਤਲਵੰਡੀ, ਹਰਦੇਵ ਸਿੰਘ ਸਰਲੀ, ਗੁਰਵਿੰਦਰ ਸਿੰਘ ਕੋਟਲੀ, ਮਨਜੀਤ ਸਿੰਘ ਚੱਕ ਕਰੇਖਾ, ਅੰਗਰੇਜ ਸਿੰਘ ਝੰਡੇਰ ਮਹਾਪੁਰਖਾਂ, ਬੀਬੀ ਕਸਮੀਰ, ਬੀਬੀ ਸਰਬਜੀਤ ਕੋਰ ਅੱਲੋਵਾਲ, ਬੀਬੀ ਸਰਬਜੀਤ ਕੋਰ ਚੱਕ ਕਰੇਖਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਅਤੇ ਬੀਬੀਆਂ ਹਾਜਿਰ ਸਨ।