ਗੁਰਸੇਵਕ ਸ਼ੇਖ ਵਲੋਂ ਸਾਬਕਾ ਮੈਂਬਰ ਬਲਾਕ ਸੰਮਤੀ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਤਰਨ ਤਾਰਨ 18 ਜਨਵਰੀ ( ਰਣਜੀਤ ਸਿੰਘ ਦਿਉਲ ) ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਯੂਥ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ ਨੇ ਪਿੰਡ ਗੋਰਖਾ ਦੇ ਸਾਬਕਾ ਮੈਂਬਰ ਬਲਾਕ ਸੰਮਤੀ ਸੁਖਵਿੰਦਰ ਸਿੰਘ ਜੋ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਛੱਡ ਗੁਰੂ ਚਰਨਾਂ ਚ ਜਾ ਬਿਰਾਜੇ ਸਨ ਨਾਲ ਅੱਜ ਗੁਰਸੇਵਕ ਸਿੰਘ ਸ਼ੇਖ ਵਲੋੰ ਉਹਨਾਂ ਦੇ ਲੜਕੇ ਜਗਰਾਜ ਸਿੰਘ ਅਤੇ ਸੁਖਰਾਜ ਸਿੰਘ ਨਾਲ ਨਾਲ ਦੁੱਖ ਸਾਂਝਾ ਕੀਤਾ,ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਸਤਿਕਾਰਯੋਗ ਸਵ ਸੁਖਵਿੰਦਰ ਸਿੰਘ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਪੁੱਤਾਂ ਲਈ ਮਾਂ ਦਾ ਵਿਛੋੜਾ ਅਸਹਿ ਦੁੱਖ ਹੈ ਜਿਸ ਨੂੰ ਸ਼ਬਦਾਂ ਚ ਬਿਆਨ ਨਹੀ ਕੀਤਾ ਜਾ ਸਕਦਾ ,ਉਹਨਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ,ਇਸ ਮੌਕੇ ਉਹਨਾਂ ਨਾਲ ਕੁਲਦੀਪ ਸਿੰਘ ਮੰਤਰੀ,ਸਾਬਕਾ ਸਰਪੰਚ ਰਣਧੀਰ ਸਿੰਘ,ਗੁਰਮੁੱਖ ਸਿੰਘ,ਕੁਲਵਿੰਦਰ ਸਿੰਘ ਸਾਬਕਾ ਸਰਪੰਚ,ਮਲਕੀਤ ਸਿੰਘ,ਅਮਨਪ੍ਰੀਤ ਸਿੰਘ ਸ਼ੇਖ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ