22 ਜਨਵਰੀ ਨੂੰ ਕਿਸਾਨ ਕਰਨਗੇ ਟਰੈਕਟਰ ਮਾਰਚ : ਮਾਣੋਚਾਹਲ

ਤਰਨ ਤਾਰਨ 21ਜਨਵਰੀ ( ਰਣਜੀਤ ਸਿੰਘ ਦਿਉਲ )
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਪ੍ਰੈਸ ਸਕੱਤਰਾਂ ਦੀ ਇੱਕ ਮੀਟਿੰਗ ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਨਵਤੇਜ ਸਿੰਘ ਏਕਲਗੱਡਾ ਦੀ ਪ੍ਰਧਾਨਗੀ ਹੇਠ ਪਿੰਡ ਮਾਣੋਚਾਹਲ ਵਿਖੇ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵੱਖ ਵੱਖ ਜੋਨਾ ਦੇ ਪ੍ਰੈਸ ਸਕੱਤਰਾਂ ਨੇ ਹਿਸਾ ਲਿਆ ਮੀਟਿੰਗ ਵਿੱਚ 13 ਫ਼ਰਵਰੀ ਨੂੰ ਦਿੱਲੀ ਲੱਗਣ ਜਾ ਰਹੇ ਮੋਰਚੇ ਸਬੰਧੀ ਅਤੇ ਪ੍ਰੈਸ ਸਕੱਤਰਾਂ ਨੂੰ ਆ ਰਹੀਆਂ ਮੁਸਕਲਾਂ ਅਤੇ ਘਾਟਾ ਕਮਜ਼ੋਰੀਆਂ ਸਬੰਧੀ ਖੁਲ ਕੇ ਵਿਚਾਰ ਚਰਚਾ ਹੋਈ ਮੀਟਿੰਗ ਵਿੱਚ ਜੋਨ ਪ੍ਰੈਸ ਸਕੱਤਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਸਤਨਾਮ ਸਿੰਘ ਮਾਣੋਚਾਹਲ ਨੇ ਕਿਹਾ ਕਿ ਵੱਖ ਵੱਖ ਮੰਗਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵੇਂ ਨਵੇਂ ਲਿਆਂਦੇ ਜਾ ਰਹੇ ਕਾਨੂੰਨਾਂ ਅਤੇ ਪਿਛਲੇ ਅੰਦੋਲਨ ਦਰਮਿਆਨ ਜੋ ਕਨੂੰਨਾਂ ਨੂੰ ਵਾਪਸ ਨਾ ਕਰਕੇ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਉਸ ਦੇ ਸਬੰਧ ਵਿੱਚ ਦਿੱਲੀ ਨੂੰ ਵੱਡੇ ਪੱਧਰ ਜਾਣ ਲਈ 22 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪਿੰਡ ਵਿਸ਼ਾਲ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ ਜਿਸ ਵਿੱਚ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਆਗੂ ਹਿਸਾ ਲੈਣਗੇ ਉਨ੍ਹਾਂ ਕਿਹਾ ਕਿ 23 ਜਨਵਰੀ ਨੂੰ ਬਿਜਲੀ ਦੇ ਲੱਗ ਰਹੇ ਲੰਮੇ ਕੱਟਾ ਅਤੇ ਡੱਲ ਪਿੰਡ ਦਾ ਜੋ ਪਿਛਲੇ 7-8 ਸਾਲ ਤੋ ਜੋ ਬਿਜਲੀ ਸਬੰਧੀ ਮਸਲਾ ਲਟਕ ਰਿਹਾ ਹੈ ਉਸ ਦੇ ਸਬੰਧ ਵਿੱਚ ਐਸ ਈ ਦਫ਼ਤਰ ਤਰਨਤਾਰਨ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ।ਇਸ ਮੌਕੇ ਪ੍ਰੈਸ ਸਕੱਤਰ ਭੁਪਿੰਦਰ ਸਿੰਘ ਖਡੂਰ ਸਾਹਿਬ, ਹਰਜਿੰਦਰ ਸਿੰਘ ਘੱਗੇ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ, ਗੁਰਸੇਵਕ ਸਿੰਘ ਭਾਈ ਅਦਲੀ, ਕੁਲਜੀਤ ਸਿੰਘ, ਰਣਜੀਤ ਸਿੰਘ ਚੀਮਾ, ਕੁਲਦੀਪ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ ਬਾਣੀਆਂ ਸ਼ਮਸ਼ੇਰ ਸਿੰਘ ਤਰਨਤਾਰਨ ਆਦਿ ਆਗੂ ਹਾਜਰ ਸਨ।