ਤਰਨ ਤਾਰਨ

ਸੀ.ਆਈ.ਏ ਸਟਾਫ ਤਰਨ ਤਾਰਨ ਪੁਲਿਸ ਵੱਲੋਂ 01 ਕਿਲੋ 300 ਗ੍ਰਾਮ ਹੈਰੋਇਨ, 02 ਪਿਸਟਲ ਸਮੇਤ 20 ਰੋਂਦ ਅਤੇ 1,07,000 ਡਰੱਗ ਮਨੀ ਸਮੇਤ 01 ਗ੍ਰਿਫਤਾਰ

ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀ ਜਾਵੇਗਾ :ਐੱਸ ਐੱਸ ਪੀ ਸ਼੍ਰੀ ਅਸ਼ਵਨੀ ਕਪੂਰ

ਤਰਨ ਤਾਰਨ 24 ਜਨਵਰੀ ( ਰਣਜੀਤ ਸਿੰਘ ਦਿਉਲ ) ਐੱਸ.ਐੱਸ.ਪੀ ਤਰਨ ਤਾਰਨ ਸ੍ਰੀ ਅਸ਼ਵਨੀ ਕਪੂਰ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸ੍ਰੀ ਮਨਿੰਦਰ ਸਿੰਘ ਆਈ.ਪੀ.ਐਸ ਐਸ.ਪੀ ਹੈਡਕੁਆਟਰ/ਐਸ.ਪੀ (ਡੀ) ਤਰਨ ਤਾਰਨ  ਦੀ ਨਿਗਰਾਨੀ ਹੇਠ ਸ੍ਰੀ ਅਰੁਣ ਸ਼ਰਮਾਂ ਡੀ.ਐਸ.ਪੀ ਡੀ ਤਰਨ ਤਾਰਨ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ ਸੀ.ਆਈ.ਏ ਤਰਨ ਤਾਰਨ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਤਿਆਰ ਕਰਕੇ ਨਸ਼ਾ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ,ਜਿਸ ਤੇ ਸੀ.ਆਈ.ਏ ਸਟਾਫ ਤਰਨ ਤਾਰਨ ਪੁਲਿਸ ਵੱਲੋਂ 01 ਕਿਲੋ 300 ਗ੍ਰਾਮ ਹੈਰੋਇਨ, 02 ਪਿਸਟਲ ਸਮੇਤ 20 ਰੋਂਦ ਅਤੇ 1,07,000 ਡਰੱਗ ਮਨੀ ਸਮੇਤ 01 ਦੋਸ਼ੀ ਗ੍ਰਿਫਤਾਰ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਂਸਲ ਕੀਤੀ ਹੈ,ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਸ਼੍ਰੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਐਸ.ਆਈ ਚਰਨਜੀਤ ਸਿੰਘ ਸੀ.ਆਈ.ਏ ਤਰਨ ਤਾਰਨ ਨੇ ਸਮੇਤ ਪੁਲਿਸ ਪਾਰਟੀ ਸੇਰੋਂ ਤੋਂ ਸਰਵਿਸ ਰੋਡ ਬਾਠ ਪੁੱਲ ਹਾਈਵੇ ਨੇੜੇ ਪੰਡੋਰੀ ਗੋਲਾ ਨਾਕਾਬੰਦੀ ਕੀਤੀ ਹੋਈ ਸੀ , ਤਾਂ ਤਰਨ ਤਾਰਨ ਦੀ ਸਾਈਡ ਤੋਂ ਇੱਕ ਮਹਿੰਦਰਾ ਕਾਰ  ਆਉਦੀ ਦਿਖਾਈ ਦਿੱਤੀ। ਜਿਸਨੂੰ ਸਰਚਲਾਈਟ ਦੀ ਮਦਦ ਨਾਲ ਰੁੱਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਚਾਲਕ ਗੱਡੀ ਨੂੰ ਮੋੜਨ ਦੀ ਕੋਸ਼ਿਸ਼ ਕਰਨ ਲੱਗਾ। ਜਿਸਨੂੰ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਨੂੰ ਘੇਰਾ ਪਾ ਕੇ ਕਾਬੂ ਕਰਕੇ ਕਾਰ ਚਾਲਕ ਦਾ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਨਵਪ੍ਰੀਤ ਸਿੰਘ ਉਰਫ ਰਿੰਕਾ  ਵਾਸੀ ਘਨੁਪੁਰ ਕਾਲੇ ਜ਼ਿਲਾ ਅੰਮ੍ਰਿਤਸਰ ਦੱਸਿਆ। ਜਿਸ ਦੀ ਤਲਾਸ਼ੀ ਕਰਨ ਤੇ ਉਸਦੀ ਖੱਬੀ ਡੱਬ ਵਿੱਚੋ ਇੱਕ ਪਿਸਟਲ ਗਲੋਕ 09 ਐਮ.ਐਮ ਮੇਡ ਇੰਨ ਅਸਟਰੀਆ ਸਮੇਤ 05 ਰੌਂਦ ਜਿੰਦਾ ਬਾਮਦ ਹੋਇਆ ਜਿਸ ਤੇ ਜੁਰਮ 25/54/59 ਅਸਲਾ ਐਕਟ ਥਾਣਾ ਸਦਰ ਤਰਨ ਤਾਰਨ ਦਰਜ਼ ਕਰਕੇ ਮਾਨਯੋਗ ਅਦਾਲਤ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ
ਉਹਨਾਂ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀ ਨਵਪ੍ਰੀਤ ਸਿੰਘ ਉਰਫ ਰਿੰਕਾ ਪਾਸੋ ਸਖਤੀ ਨਾਲ ਪੁੱਛ-ਗਿੱਛ ਕਰਨ ਤੇ ਉਸਦੇ ਕਬਜ਼ੇ ਵਿੱਚੋ 01 ਕਿਲੋ 300 ਗ੍ਰਾਮ ਹੈਰੋਇੰਨ, 01 ਪਿਸਟਲ 32 ਬੋਰ ਸਮੇਤ 15 ਜਿੰਦਾ ਰੌਂਦ ਅਤੇ 1,07,000 ਡਰੱਗ ਮਨੀ ਬ੍ਰਾਮਦ ਕੀਤੀ ਗਈ। ਦੋਸ਼ੀ ਨੂੰ ਅਦਾਲਤ ਪੇਸ਼ ਕਰਕੇ ਹੋਰ ਰਿਮਾਂਡ ਹਾਸਲ ਕੀਤਾ ਜਾ ਰਿਹਾ। ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Back to top button