ਤਰਨ ਤਾਰਨ
ਆਮ ਆਦਮੀ ਪਾਰਟੀ ਵਲੋੰ ਨਵੇਂ ਢਾਚੇ ਦਾ ਐਲਾਨ ,ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਨਿਯੁੁੁਕਤ

ਤਰਨ ਤਾਰਨ 27 ਜਨਵਰੀ ( ਬਿਉਰੋ ) ਆਮ ਆਦਮੀ ਪਾਰਟੀ ਵਲੋੰ ਅੱਜ ਆਪਣੇ ਨਵੇਂ ਢਾਚੇ ਦਾ ਐਲਾਨ ਕੀਤਾ ਜਿਸ ਚ ਹਲਕਾ ਖਡੂਰ ਸਾਹਿਬ ਤੋੰ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ,ਇਸ ਤੋੰ ਪਹਿਲਾ ਇਹ ਜਿੰਮੇਵਾਰੀ ਦਵਿੰਦਰਜੀਤ ਸਿੰਘ ਲਾਡੀ ਧੌਂਸ ਕੋਲ ਸੀ ਪਾਰਟੀ ਵਲੋੰ ਲਾਡੀ ਧੌਂਸ ਨੂੰ ਮੇਨ ਵਿੰਗ ਦਾ ਸਟੇਟ ਜੋਇੰਟ ਸੈਕਟਰੀ ਨਿਯੁਕਤ ਕੀਤਾ ਹੈ ਇਸ ਤੋਂ ਇਲਾਵਾ ਸ਼ਰੇਸ਼ ਗੋਇਲ,ਅਮਰੀਕ ਸਿੰਘ,ਬਲਜਿੰਦਰ ਕੌਰ,ਜਗਤਾਰ ਸੰਘੇੜਾ,ਬਾਰੀ ਸਲਮਾਨੀ,ਕੌਲ ਸਰਾਈ,ਜਸਟਿਸ ਜੋਰਾ ਸਿੰਘ ਅਤੇ ਜੇ ਪੀ ਸਿੰਘ ਨੂੰ ਮੇਨ ਵਿੰਗ ਅਤੇ ਹੋਰ ਵੱਖ ਵੱਖ ਵਿੰਗਾਂ ਤੇ ਸਟੇਟ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ, ਇਸ ਤੋਂ ਇਲਾਵਾ ਪਾਰਟੀ ਵਲੋਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਚ ਜਿਲ੍ਹਾ ਪੱਧਰ ਤੇ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ