ਤਰਨ ਤਾਰਨ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਟਾਂਡਾ ਜੋਨ ਵਲੋਂ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਸ਼੍ਰੀ ਗੋਇੰਦਵਾਲ ਸਾਹਿਬ 30 ਜਨਵਰੀ ( ਬਿਉਰੋ )ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਟਾਂਡਾ ਜੋਨ ਦੇ ਪ੍ਰਧਾਨ ਬਚਿੱਤਰ ਸਿੰਘ ਛਾਪੜੀ ਸਾਹਿਬ ਕੁਲਵੰਤ ਸਿੰਘ ਭੈਲ ਜਵਾਹਰ ਸਿੰਘ ਟਾਂਡਾ ਦੀ ਕਮਾਡ ਹੇਠ ਜਾਮਾਰਾਏ ਪੁਲ ਤੇ ਡੇਹਰਾ ਸਾਹਿਬ ਅੱਡੇ ਤੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿਰੋਧ ਪਿੱਟ ਸਿਆਪਾ ਤੇ ਕਿਸਾਨਾਂ ਦੀ ਦੁਸਮਣ ਸਰਕਾਰਾਂ ਦੇ ਵਿਰੁੱਧ ਪੁਤਲੇ ਫੂਕੇ ਗਏ ਜਿਸ ਤਰਾਂ ਸੈਂਟਰ ਸਰਕਾਰ ਕਾਲੇ ਕਨੂੰਨ ਬਣਾ ਕੇ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਸਾਨਾਂ ਦੀਆਂ ਸਸਤੇ ਭਾਅ ਜਮੀਨਾਂ ਹੜੱਪਣਾ ਚਾਹੁੰਦੀ ਹੈ,ਪੰਜਾਬ ਦਾ ਜੋ ਪੀਣ ਯੋਗ ਪਾਣੀ ਹੈ ਉਸ ਤੇ ਕਬਜਾ ਕਰਨਾ ਚਾਹੁੰਦੀ ਹੈ ਜਿਸ ਵਿੱਚ ਛੋਟੇ ਭਰਾ ਦਾ ਰੋਲ ਪੰਜਾਬ ਸਰਕਾਰ ਵੀ ਨਾਲ ਰਲ ਕੇ ਪੰਜਾਬੀਆਂ ਦੇ ਹੱਕਾ ਤੇ ਡਾਕਾ ਮਾਰਨ ਵਿੱਚ ਵੱਡਾ ਰੋਲ ਨਿਭਾ ਰਹੀ ਹੈ ਮਾਨ ਸਰਕਾਰ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਵੀ ਪਿੱਛੇ ਛੱਡ ਕੇ ਝੂਠੇ ਵਾਅਦਿਆਂ ਤੇ ਇਸਤਿਹਾਰਾਂ ਤੇ ਕਰੋੜਾਂ ਰੁਪਏ ਖਰਚ ਕੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰ ਰਹੀ ਹੈ ਜੋਨ ਪ੍ਰਧਾਨ ਨੇ ਦਸਿਆ ਕਿ 11 ਫਰਵਰੀ 2024 ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਤੇ ਨਾਲ 17 ਹਮਖਿਆਲੀ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਬਹੁਤ ਵੱਡੇ ਪੱਧਰ ਤੇ ਕਾਲੇ ਕਨੂੰਨਾਂ ਦੇ ਖਾਤਮੇ ਲਈ ਧਰਨਾ ਲਗਇਆ ਜਾ ਰਿਹਾ ਹੈ ਜਿਸ ਵਿੱਚ ਹਰ ਇੱਕ ਵੱਡੇ ਛੋਟੇ ਕਿਸਾਨ ਮਜਦੂਰ ਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੋਕੇ ਤੇ ਸਾਰੇ ਕਿਸਾਨ ਆਗੂ ਹਾਜ਼ਰ ਸਨ।

Related Articles

Back to top button