ਸਵ ਮਾਤਾ ਸਵਿੰਦਰ ਕੌਰ ਨੂੰ ਵੱਖ ਵੱਖ ਧਾਰਮਿਕ ਰਾਜਨੀਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਖਡੂਰ ਸਾਹਿਬ 1 ਫਰਵਰੀ ( ਬਿਉਰੋ ) ਬੀਤੇ ਦਿਨੀਂ ਸੀਨੀਅਰ ਪੱਤਰਕਾਰ ਗੁਲਜਾਰ ਸਿੰਘ ਖਾਲਸਾ ਦੇ ਮਾਤਾ ਸਵਿੰਦਰ ਕੌਰ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ। ਮਾਤਾ ਸਵਿੰਦਰ ਕੌਰ ਦਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ ਭੋਗ ਤੋਂ ਉਪਰੰਤ ਗੁਰਦੁਆਰਾ ਬਾਬਾ ਬੱਲਾ ਜੀ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿਚ ਭਾਈ ਜਗਪ੍ਰੀਤ ਸਿੰਘ ਜੀ, ਹੈਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਜੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਗਿਆਨੀ ਹੀਰਾ ਸਿੰਘ ਜੀ ਆਦਿ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਕਥਾ ਵਿਚਾਰ ਕੀਤੀ ਗਈ ਤੇ ਅੰਤਿਮ ਅਰਦਾਸ ਹੋਈ ਮਾਤਾ ਸਵਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ ਰਾਜਨੀਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਬਾਬਾ ਅਮਰੀਕ ਸਿੰਘ ਜੀ, ਜਥੇਦਾਰ ਦਲਬੀਰ ਸਿੰਘ ਜਹਾਂਗੀਰ ਜੱਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ, ਕਸ਼ਮੀਰ ਸਿੰਘ ਸਾਹ, ਪ੍ਰਿਤਪਾਲ ਸਿੰਘ ਸਾਹ, ਅਮਨ ਸਾਹ, ਹਰਬੰਸ ਸਿੰਘ, ਜਗਤਾਰ ਸਿੰਘ, ਚਰਨਜੀਤ ਸਿੰਘ, ਜਸਵੰਤ ਸਿੰਘ, ਹਰਜੀਤ ਸਿੰਘ, ਭੈਲ ਸਿੰਘ, ਸਰੂਪ ਸਿੰਘ, ਕੁਲਵੱਤ ਸਿੰਘ, ਅਜੀਤ ਸਿੰਘ ਆਦਿ ਹਾਜ਼ਰ ਸਨ।