ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਵੱਲੋਂ ਦਿੱਲੀ ਕੂਚ ਦੀਆਂ ਤਿਆਰੀਆਂ ਮੁਕੰਮਲ:- ਸਿੱਧਵਾਂ,ਮਾਣੋਚਾਹਲ, ਸ਼ਕਰੀ

ਤਰਨ ਤਾਰਨ 08 ਫਰਵਰੀ ( ਬਿਉਰੋ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੀ ਮੀਟਿੰਗ ਸੂਬਾ ਆਗੂ ਅਤੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਬਾਬਾ ਕਾਹਨ ਸਿੰਘ ਜੀ ਦੇ ਅਸਥਾਨਾਂ ਤੇ ਪਿੰਡ ਪਿੱਦੀ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਵਿਸ਼ੇਸ਼ ਤੋਰ ਤੇ ਪਹੁੰਚੇ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਅਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਜਰਨੈਲ ਸਿੰਘ ਨੂਰਦੀ, ਹਰਬਿੰਦਰਜੀਤ ਸਿੰਘ ਕੰਗ ਫਤਿਹ ਸਿੰਘ ਪਿੱਦੀ ਨੇ ਕਿਹਾ ਕਿ ਦਿੱਲੀ ਕੂਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਪਿੰਡੋਂ ਪਿੰਡੀ ਮੀਟਿੰਗਾਂ , ਕਾਨਫਰੰਸਾਂ , ਅਤੇ ਟਰੈਕਟਰ ਮਾਰਚ ਕਰਕੇ, ਵੱਡੇ ਪੱਧਰ ਤੇ ਤਿਆਰੀਆਂ ਹੋ ਚੁੱਕੀਆਂ ਹਨ। ਪਿੰਡਾਂ ਦੇ ਲੋਕਾਂ ਵਿੱਚ ਦਿੱਲੀ ਕੂਚ ਲਈ ਕਾਫੀ ਉਤਸ਼ਾਹਿਤ
ਦਿੱਸੇ । ਟਰੈਕਟਰ ਮਾਰਚਾ ਵਿੱਚ ਲੋਕਾਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਰਣਯੋਧ ਸਿੰਘ ਗੱਗੋਬੂਹਾ, ਪ੍ਰਿੰਸੀਪਲ ਨਵਤੇਜ ਸਿੰਘ ਏਕਲਗੱਡਾ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ 2020 ਵਿੱਚ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਬਣਾਏ ਕਾਲੇ ਖੇਤੀ ਕਾਨੂੰਨ ਨੂੰ ਤਾਂ ਦੇਸ਼ ਭਰ ਤੇ ਕਿਸਾਨਾਂ ਨੇ 700 ਦੇ ਕਰੀਬ ਸ਼ਹਾਦਤਾਂ ਦੇ ਕੇ ਮੋੜਾ ਦੇ ਦਿੱਤਾ ਸੀ । 13 ਮਹੀਨਿਆਂ ਦੇ ਅੰਦੋਲਨ ਨੇ ਮੋਦੀ ਸਰਕਾਰ ਨੂੰ ਕਿਸਾਨੀ ਸੰਘਰਸ਼ ਦੀ ਤਾਕਤ ਦਿਖਾਈ ਤਾਂ ਮੋਦੀ ਸਰਕਾਰ ਵੱਲੋਂ 19 ਨਵੰਬਰ 2021 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਉੱਤੇ ਇਹ ਕਾਲੇ ਕਾਨੂੰਨ ਵਾਪਸ ਲੈ ਲਏ ਸਨ, ਤੇ ਇੰਨਾ ਕਾਨੂੰਨਾਂ ਦੇ ਨਾਲ ਹੀ ਮੋਦੀ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦਾ ਵਿਸ਼ਵਾਸ ਵੀ ਦਵਾਇਆ ਗਿਆ ਸੀ। ਜਿਨਾਂ ਵਿੱਚ ਐਮਐਸਪੀ ਦਾ ਗਾਰੰਟੀਸ਼ੁਦਾ ਕਾਨੂੰਨ, ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਜਾਵਾਂ, ਅੰਦੋਲਨ ਦੌਰਾਨ ਕਿਸਾਨਾਂ ਤੇ ਹੋਏ ਮੁਕਦਮੇ ਵਾਪਸ ਲੈਣਾ ਤੇ 26 ਜਨਵਰੀ 2021 ਨੂੰ ਹੋਏ ਵੱਡੇ ਸਰਕਾਰੀ ਘੱਲੂਘਾਰੇ ਦੌਰਾਨ ਕਿਸਾਨਾਂ ਦੇ ਟਰੈਕਟਰ ਤੇ ਹੋਰ ਸਮਾਨ ਦੀ ਟੁੱਟ ਭੱਜ ਦਾ ਮੁਆਵਜ਼ਾ, ਅੰਦੋਲਨ ਦੌਰਾਨ 700 ਸ਼ਹੀਦਾਂ ਦੇ ਪਰਿਵਾਰਾਂ ਦੇ ਇੱਕ ਜੀ ਨੂੰ ਨੌਕਰੀ ਤੇ ਬਿਜਲੀ ਐਕਟ ਰੱਦ ਕਰਨਾ ਆਦਿ ਮੰਗਾਂ ਸਨ। ਪਰ ਅੱਜ ਤਿੰਨ ਸਾਲ ਬੀਤ ਜਾਣ ਤੇ ਵੀ ਮੰਗਾਂ ਜਿਉਂ ਦੀਆਂ ਤਿਉਂ ਹਨ ਇਸ ਲਈ ਹੁਣ 13 ਫਰਵਰੀ ਨੂੰ ਪੰਜਾਬ ਤੇ ਉੱਤਰ ਭਾਰਤ ਦੀਆਂ ਲੱਗ ਭੱਗ 100 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਦੁਬਾਰਾ ਦਿੱਲੀ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਮੌਕੇ ਗਿਆਨ ਸਿੰਘ ਚੋਹਲਾ ਖੁਰਦ, ਕੁਲਵੰਤ ਸਿੰਘ ਭੈਲ,ਨਿਰਵੈਲ ਸਿੰਘ ਧੁੰਨ, ਪਰਮਜੀਤ ਸਿੰਘ ਛੀਨਾ, ਸਲਵਿੰਦਰ ਸਿੰਘ ਜੀਉਬਾਲਾ, ਮੇਹਰ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਦੁੱਗਲਵਾਲਾ, ਦਿਲਬਾਗ ਸਿੰਘ ਪਹੁਵਿੰਡ , ਸਰਵਨ ਸਿੰਘ ਵਲੀਪੁਰ, ਨਰੰਜਣ ਸਿੰਘ ਬਗਰਾੜੀ, ਮੁਖਤਾਰ ਸਿੰਘ ਬਿਹਾਰੀਪੁਰ, ਵੀਰ ਸਿੰਘ ਕੋਟ, ਮਨਜਿੰਦਰ ਸਿੰਘ ਗੋਹਲਵੜ, ਪਾਖਰ ਸਿੰਘ ਲਾਲਪੁਰਾ ,ਸਵਰਣ ਸਿੰਘ ਹਰੀਕੇ ਆਦਿ ਆਗੂ ਹਾਜਰ ਸਨ।