ਤਰਨ ਤਾਰਨ

ਮਾਝੇ ਦੀ ਧਰਤੀ ਤੇ ਕੱਲ੍ਹ ਹੋਣ ਵਾਲੀ ਆਪ ਦੀ ਮਹਾਂ ਰੈਲੀ ਸੂਬੇ ਦੇ ਵਿਕਾਸ ਦੇ ਨਵੇੰ ਰਾਹ ਖੋਲੇਗੀ :ਲਾਲਪੁਰਾ

ਤਰਨ ਤਾਰਨ 09 ਫਰਵਰੀ ( ਰਣਜੀਤ ਸਿੰਘ ਦਿਉਲ ) ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ 11 ਫਰਵਰੀ ਨੂੰ ਹੋਣ ਜਾ ਰਹੀ ਮਹਾਂ ਰੈਲੀ ਦੇ ਸੰਬੰਧ ਵਿੱਚ ਆਪ ਨੁਮਾਇੰਦਿਆਂ ਵਲੋਂ ਰੈਲੀ ਵਾਲੀ ਜਗ੍ਹਾ ਦਾ ਜਾਇਜਾ ਲਿਆ , ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ ਐਸ ਡੀ ਰਾਜਬੀਰ,ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਡੀ ਸੀ ਸੰਦੀਪ ਕੁਮਾਰ,ਐੱਸ ਐੱਸ ਪੀ ਅਸ਼ਵਨੀ ਕੁਮਾਰ,ਸੂਬਾ ਸਕੱਤਰ ਪੰਜਾਬ ਚੇਅਰਮੈਨ ਗੁਰਦੇਵ ਸਿੰਘ ਲਾਖਣਾ,ਜ਼ਿਲ੍ਹਾ ਪ੍ਰਧਾਨ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ,ਚੇਅਰਮੈਨ ਰਣਜੀਤ ਸਿੰਘ ਚੀਮਾ ਡਾਇਰੈਕਟਰ ਜਸਬੀਰ ਸਿੰਘ ਸੁੁਰਸਿੰਘ,ਚੇਅਰਮੈਨ ਰਾਜਿੰਦਰ ਸਿੰਘ ਉਸਮਾ,ਡਾਇਰੈਕਟਰ ਗੁਰਸੇਵਕ ਸਿੰਘ ਔਲਖ,ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਰੈਲੀ ਦੀਆਂ ਤਿਆਰੀਆਂ ਦਾ ਜ਼ਾਇਜਾ ਲਿਆ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ,ਇਸ ਮੌਕੇ ਡੀਸੀ ਤਰਨ ਤਾਰਨ ਸੰਦੀਪ ਕੁਮਾਰ ਅਤੇ ਐੱਸਐੱਸਪੀ ਨੇ ਰੈਲੀ ਦੇ ਪ੍ਰਬੰਧਾਂ ਸਬੰਧੀ ਓ ਐੱਸ ਡੀ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ,ਓ ਐੱਸ ਡੀ ਰਾਜਬੀਰ ਸਿੰਘ ਨੇ ਕਿਹਾ ਕਿ 11 ਨੂੰ ਮਾਝੇ ਦੀ ਧਰਤੀ ਤੇ ਹੋਣ ਵਾਲੀ ਮਹਾਂ ਰੈਲੀ ਪੰਜਾਬ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ ਜਿਸਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਮਹਾਂ ਰੈਲੀ ਸੂਬੇ ਦੇ ਵਿਕਾਸ ਦੇ ਨਵੇਂ ਰਾਹ ਖੋਲੇਗੀ,ਆਪ ਸਰਕਾਰ ਵਲੋਂ ਖ੍ਰੀਦੇ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਥਰਮਲ ਪਲਾਂਟ ਦਾ ਸਬੰਧ ਮੇਰੇ ਹਲਕੇ ਖਡੂਰ ਸਾਹਿਬ ਨਾਲ ਹੈ ਅਤੇ ਮੈਂ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਇਸ ਥਰਮਲ ਪਲਾਂਟ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਹੈ। ਇਹ ਰੈਲੀ ਇੱਕ ਵੱਡੀ ਇਕੱਤਰਤਾ ਦੇ ਨਾਲ ਸਾਰੀਆਂ ਪਾਰਟੀਆਂ ਦੇ ਭਰਮ ਭੁੁਲੇਖੇ ਦੂਰ ਕਰ ਦੇਵੇਗੀ, ਇਸ ਮੌਕੇ ਤਰਨ ਤਾਰਨ ਜਿਲ੍ਹੇ ਨਾਲ ਸਬੰਧਿਤ ਆਦਮੀ ਪਾਰਟੀ ਦੇ ਦਰਜ਼ਾ ਬਦਰਜਾ ਅਹੁਦੇਦਾਰ ਮੌਜੂਦ ਸਨ।

Related Articles

Back to top button