ਤਰਨ ਤਾਰਨ

ਸਕੂਲ ਆਫ਼ ਐਮੀਨੈਂਸ ਸ਼੍ਰੀ ਗੋਇੰਦਵਾਲ ਸਾਹਿਬ ਉੱਤਮ ਸਕੂਲ ਪੁੁਰਸਕਾਰ ਨਾਲ ਸਨਮਾਨਿਤ

ਤਰਨ ਤਾਰਨ 27 ਫਰਵਰੀ ( ਰਣਜੀਤ ਸਿੰਘ ਦਿਉਲ )
ਇਲਾਕੇ ਦੀ ਨਾਮਵਰ ਸੰਸਥਾ ਸਕੂਲ ਆਫ਼ ਐਮੀਨੈਂਸ ਸ੍ਰੀ ਗੋਇੰਦਵਾਲ ਸਾਹਿਬ ਨੇ ਆਪਣੀਆਂ ਉਪਲੱਬਧੀਆਂ ਵਿੱਚ ਇੱਕ ਹੋਰ ਵਾਧਾ ਕਰਦਿਆ ਹੋਇਆ ਸਾਲ 2022-23 ਲਈ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਪ੍ਰਾਪਤ ਕੀਤਾ । ਇਹ ਪੁਰਸਕਾਰ ਮਿਤੀ 26 ਫ਼ਰਵਰੀ 2024 ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਸਟਰੇਸ਼ਨ ਚੰਡੀਗੜ੍ਹ ਦੇ ਆਡੀਟੋਰੀਅਮ ਵਿੱਚ ਇੱਕ ਸ਼ਾਨਮੱਤੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਸਕੂਲ ਸਿੱਖਿਆ ਵਿਭਾਗ ਹਰਜੋਤ ਸਿੰਘ ਬੈਂਸ ਦੁਆਰਾ ਦਿੱਤਾ ਗਿਆ । ਇਹ ਪੁਰਸਕਾਰ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਸਹਿ ਅਕਾਦਮਿਕ ਪ੍ਰਾਪਤੀਆਂ, ਅਧਿਆਪਕਾਂ ਦੀ ਕਾਰਗੁਜ਼ਾਰੀ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਮੁਲਾਂਕਣ ਅਨੁਸਾਰ ਜਿਲਾ੍ਹ ਤਰਨ ਤਾਰਨ ਵਿੱਚੋਂ ਸਭ ਤੋਂ ਉੱਤਮ ਕਾਰਗੁਜ਼ਾਰੀ ਕਰਕੇ ਦਿੱਤਾ ਗਿਆ ਹੈ । ਇਹ ਐਵਾਰਡ ਸੂਬੇ ਦੇ ਲਗਭਗ 2000 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਿਰਫ਼ 23 ਸਕੂਲਾਂ ਨੂੰ ਦਿੱਤਾ ਗਿਆ । ਪੁਰਸਕਾਰ ਵਿਤਰਨ ਸਮਾਗਮ ਵਿਚ ਮਾਨਯੋਗ ਸਿੱਖਿਆ ਮੰਤਰੀ ਨਾਲ ਸਕੱਤਰ ਸਕੂਲ ਸਿੱਖਿਆਂ ਵਿਭਾਗ ਸ਼੍ਰੀ ਕਮਲ ਕਿਸ਼ੋਰ ਯਾਦਵ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਵਿਨੈ ਬੁਬਲਾਨੀ, ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਸ੍ਰੀਮਤੀ ਅਮਨਿੰਦਰ ਕੌਰ. ਡੀ.ਪੀ.ਆਈ ਸੈਕੰਡਰੀ ਸ੍ਰੀ ਪਰਮਜੀਤ ਸਿੰਘ, ਡੀ.ਪੀ.ਆਈ. ਪ੍ਰਾਇਮਰੀ ਸ: ਸਤਨਾਮ ਸਿੰਘ ਅਤੇ ਸਮੂਹ ਪੰਜਾਬ ਦੇ ਜਿਲ੍ਹਾ ਸਿੱਖਿਆ ਅਫ਼ਸਰ ਮੌਜੂਦ ਸਨ । ਸਕੂਲ ਲਈ ਇਹ ਪੁਰਸਕਾਰ ਲੈਕਚਰਾਰ ਪੰਜਾਬੀ ਗੁਰਪ੍ਰਤਾਪ ਸਿੰਘ ਨੇ ਪ੍ਰਾਪਤ ਕੀਤਾ । ਵਰਣਨਯੋਗ ਹੈ ਕਿ ਸਕੂਲ ਨੂੰ ਇਹ ਐਵਾਰਡ ਮੈਡਮ ਪ੍ਰਿਸੀਪਲ ਸ੍ਰੀਮਤੀ ਪਰਮਜੀਤ ਅਤੇ ਸਮੂਹ ਸਟਾਫ਼ ਦੀ ਮਿਹਨਤ ਅਤੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਰਹਿਨੁਮਾਈ ਸਦਕਾ ਪ੍ਰਾਪਤ ਹੋਇਆ ਹੈ । ਇਸ ਮੌਕੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਸਕੂਲ ਨੂੰ ਇਹ ਐਵਾਰਡ ਨਾਲ 10 ਲਖ ਦੀ ਰਾਸ਼ੀ ਸਕੂਲ਼ ਦੇ ਵਿਕਾਸ ਲਈ ਦਿੱਤੀ ਗਈ ਹੈ । ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆ ਕਿਹਾ ਕਿ ਮੈਨੂੰ ਆਸ ਹੈ ਕਿ ਸਕੂਲ ਆਉਣ ਵਾਲੇ ਸਮੇਂ ਵਿਚ ਹੋਰ ਬੁਲੰਦੀਆਂ ਨੂੰ ਪ੍ਰਾਪਤ ਕਰੇਗਾ ।

Related Articles

Back to top button