ਪੰਜਾਬ ਰਾਜ ਮੰਡੀ ਬੋਰਡ ਦੇ ਮੈਂਬਰ ਨਿਯੁਕਤ ਹੋਣ ਤੇ ਹਰਪ੍ਰੀਤ ਧੁੰਨਾ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਹੋਏ ਨਤਮਸਤਕ
ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ:ਧੁੰਨਾ

ਸ਼੍ਰੀ ਗੋਇੰਦਵਾਲ ਸਾਹਿਬ 28 ਫਰਵਰੀ ( ਬਿਉਰੋ ) ਆਮ ਆਦਮੀ ਪਾਰਟੀ ਵਲੋੰ ਜਿਲ੍ਹਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਨੂੰ ਪੰਜਾਬ ਰਾਜ ਮੰਡੀ ਬੋਰਡ ਦੇ ਮੈਂਬਰ ਨਿਯੁਕਤ ਕਰਨ ਉਪਰੰਤ ਹਰਪ੍ਰੀਤ ਸਿੰਘ ਧੁੰਨਾ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕਾਂ ਵਲੋੋਂ ਸਨਮਾਨਿਤ ਕੀਤਾ ਗਿਆ ,ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਧੁੰਨਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਅਤੇ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਸਦਾ ਆਪਣਾ ਕਰਮ ਸਮਝ ਇਮਾਨਦਾਰੀ ਨਾਲ ਨਿਭਾਉਣ ਦਾ ਸੰਕਲਪ ਲਿਆ ਹੈ ,ਧੁੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾਂ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ ,ਇਸ ਮੌਕੇ ਯੂਥ ਵਿੰਗ ਇੰਚਾਰਜ ਬਲਾਕ ਪ੍ਰਧਾਨ ਨਿਰਮਲ ਸਿੰਘ ਢੋਟੀ ਹਰਪਿੰਦਰ ਸਿੰਘ ਗਿੱਲ ,ਕਰਤਾਰ ਸਿੰਘ ਮੱਲੀ ਰੇਸਮ ਸਿੰਘ ਫੌਜੀ ਕੰਪਲੈਕਸ ਪ੍ਰਧਾਨ ਹਰਜੀਤ ਸਿੰਘ ਸਵਰਣ ਸਿੰਘ ਕਸ਼ਮੀਰ ਸਿੰਘ ਚੀਮਾ ਬਲਾਕ ਪ੍ਰਧਾਨ ਨਿਰਵੈਲ ਸਿੰਘ ਬਾਊ ਸੰਜੀਵ ਕੁਮਾਰ ਗੁਰਭੇਜ ਸਿੰਘ ਹੰਸਾ ਵਾਲਾ ਤਰਲੋਕ ਸਿੰਘ ਜੀਕੋ ਹਰਦੀਪ ਸਿੰਘ ਸੁਭ ਆਤਮਜੀਤ ਸਿੰਘ ਮਾਸਟਰ ਬਲਦੇਵ ਸਿੰਘ ਰਣਜੀਤ ਸਿੰਘ ਧੁੰਦਾ ਸੁਖਵਿੰਦਰ ਸਿੰਘ ਪੱਤਰਕਾਰ ਰਣਜੀਤ ਦਿਓਲ ਪੱਤਰਕਾਰ ਸਰਬਜੋਤ ਸਿੰਘ ਸੰਧਾ ਸਰਦਾਰ ਬਾਰਾ ਸਿੰਘ ਤੇਜਪ੍ਰਤਾਪ ਸਿੰਘ ਖੱਖ ਵੀ ਮੌਜੂਦ ਸਨ।