ਤਰਨ ਤਾਰਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਗਰੀਬਾਂ ਦੇ ਚੁੱਲ੍ਹਿਆਂ ਤੱਕ ਪੁੱਜੀ

ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਕੰਮ ਕਰਨ ਦਾ ਢੰਗ ਲੋਕਾਂ ਨੂੰ ਜਚਿਆ

ਤਰਨ ਤਾਰਨ 2 ਮਾਰਚ (ਐੱਸ ਐੱਸ ਮਾਨ ) ਤਰਨ ਤਾਰਨ ਜਿਲੇ ਦੇ ਡਿਪਟੀ ਕਮਿਸ਼ਨਰ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸੋਚ ਨੂੰ ਜ਼ਿਲ੍ਹੇ ਦੇ ਗਰੀਬ ਘਰਾਂ ਚ ਪੂਰੀ ਤਰ੍ਹਾਂ ਪੁੱਜਦਾ ਕੀਤਾ ਜਾ ਰਿਹਾ ਹੈ। ਜਿਸ ਨਾਲ ਗਰੀਬਾਂ ਦੇ ਚੁੱਲੇ ਬਲਣੇ ਸੁਖਾਲੇ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਤਰਨ ਤਾਰਨ ਜਿਲੇ ਚ ,ਨਰੇਗਾ ਨੂੰ ਡਿਪਟੀ ਕਮਿਸ਼ਨਰ ਨੇ ਮਿਸ਼ਨਰੀ ਅੰਦਾਜ਼ ਨਾਲ ਨਰੇਗਾ ਚ, ਕੰਮ ਕਰ ਵਿਖਾਇਆ। ਡਿਪਟੀ ਕਮਿਸ਼ਨਰ ਦੀ ਹਿੰਮਤ ਨੇ ਤਰਨ ਤਾਰਨ ਜ਼ਿਲੇ ਸੂਬੇ ਚੋਂ ਪਹਿਲੇ ਸਥਾਨ, ਤੇ ਨਰੇਗਾ ਦੀ ਕਾਰਗੁਜ਼ਾਰੀ ਨਾਲ ਨਿਵਾਜਿਆ ਹੈ। ਉਪਰੋਕਤ ਡਿਪਟੀ ਕਮਿਸ਼ਨਰ ਦਾ ਕੰਮ ਕਰਨ ਦਾ ਢੰਗ ਪੂਰੀ ਤਰ੍ਹਾਂ ਲੋਕ ਹਿੱਤੀ ਹੈ । ਜੇ ਇਕੱਲੇ ਨਰੇਗਾ ਦੀ ਹੀ ਗੱਲ ਕਰੀਏ ਤਾਂ ਜਿਲੇ ਚ ਗਰੀਬ ਮਜ਼ਦੂਰਾਂ ਨੂੰ 100 ਦਿਨ ਰੋਜ਼ਗਾਰ ਦੀ ਗਰੰਟੀ ਮਿਲਣੀ ਤਹਿ ਹੋ ਚੁੱਕੀ ਹੈ। ਤੇ ਹੁਣ ਮਜ਼ਦੂਰਾਂ ਦੀ ਮਿਹਨਤ ਦਾ ਮੁੱਲ ਵੀ ਉਹਨਾਂ ਨੂੰ ਸਿੱਧਾ ਉਹਨਾਂ ਦੇ ਹੀ ਬੈਂਕ ਖਾਤਿਆਂ ‘ਚ ਮਿਲਦਾ ਹੈ। ਜਿਸ ਨਾਲ ਉਹਨਾਂ ਦੇ ਪੂਰੇ ਪੈਸੇ ਸਹੀ ਰੂਪ ‘ਚ ਜਿਸ ਨਾਲ ਉਹਨਾਂ ਨੂੰ ਮਿਲਦੇ ਹੋਣ ਕਰਕੇ ਉਹਨਾਂ ਦੇ ਘਰਾਂ ‘ਚ ਚੁੱਲੇ ਸੁਖਾਲੇ ਬਲਣੇ ਲੱਗੇ ਹਨ। ਤੇ ਆਪਣੇ ਬੱਚਿਆਂ ਦੀਆਂ ਰੀਝਾਂ ‘ਚ ਪੂਰੇ ਕਰਨ ਜੋਗੇ ਹੋ ਗਏ ਹਨ। ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਸਾਂ ਦਿੰਦੇ ਨਹੀਂ ਥੱਕਦੇ , ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਮਜ਼ਦੂਰਾਂ ਦੇ ਏ.ਟੀ.ਐਮ. ਰਾਜਨੀਤਿਕ ਆਗੂਆਂ ਕੋਲ ਕਾਬੂ ਹੁੰਦੇ ਹਨ ਤੇ ਮਜ਼ਦੂਰਾਂ ਨੂੰ ਪਤਾ ਵੀ ਨਹੀਂ ਲੱਗਦਾ ਸੀ ਕਿ ਉਹਨਾਂ ਨੇ ਮਜ਼ਦੂਰੀ ਕਦੋਂ ਕੀਤੀ ਅਤੇ ਉਹਨਾਂ ਨੂੰ ਪੈਸੇ ਕਦੋਂ ਮਿਲੇ ? ਹੁਣ ਡਿਪਟੀ ਕਮਿਸ਼ਨਰ ਦੇ ਪਾਰਦਰਸ਼ੀ ਕੰਮ ਦੇ ਅੰਦਾਜ਼ ਨਾਲ ਜ਼ਿਲ੍ਹੇ ਦੇ ਦਲਿਤ ਮਜ਼ਦੂਰਾਂ ਦੇ ਘਰਾਂ ਵਿੱਚ ਖੁਸ਼ੀ ਵੇਖਣ ਯੋਗ ਹੀ ਬਣ ਗਈ ਹੈ । ਸਾਫ ਜ਼ਾਹਿਰ ਹੈ ਕਿ ਪੈਸੇ ਨਾਲ ਲੋਕਾਂ ਦੇ ਚਿਹਰੇ ਤੇ ਰੌਣਕ ਆਉਂਦੀ ਹੈ। ਦੂਸਰੇ ਪਾਸੇ ਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਨ ਪਿੰਡਾਂ ‘ਚ ਸਹੀ ਢੰਗ ਨਾਲ ਹੋਇਆ ਕੰਮ ਵੀ ਦਿਸਦਾ ਹੈ। ਪਿੰਡਾਂ ਦੇ ਸ਼ਮਸ਼ਾਨ ਘਾਟ ਸਾਫ ਸੁਥਰੇ, ਭੱਖੜੇ ,ਕੰਢਿਆਂ ਤੋਂ ਰਹਿਤ ਬਣ ਗਏ ਹਨ । ਲਿੰਕ ਸੜਕਾਂ ਦੇ ਨਾਲ ਮਿੱਟੀ ਲਾ ਕੇ ਹੋਈ ਸਫਾਈ ਆਪ ਮੁਹਾਰੇ ਦਿਸਦੀ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਕਈ ਨਹਿਰਾਂ ਅਤੇ ਸੂਇਆਂ ਦੀ ਖਲਾਈ ਕੀਤੀ ਜਾ ਚੁੱਕੀ ਹੈ,ਪਿੰਡਾਂ ‘ਚ ਫੇਅਰ ਪ੍ਰਾਈਜ ਸ਼ੋਅਰੂਮ ਤਿਆਰ ਕੀਤੇ ਜਾ ਰਹੇ ਹਨ।ਜ਼ਿਲ੍ਹੇ ਅੰਦਰ 40 ਆਂਗਣਵਾੜੀ ਕੇਦਰਾਂ ਦੀ ਇਮਾਰਤ ਦੀ ਉਸਾਰੀ ਕਰਨ ਦੀ ਯੋਜਨਾ ਨੂੰ ਅਸਲੀ ਰੂਪ ਦਿੱਤਾ ਜਾ ਰਿਹਾ ਹੈ। ਜ਼ਿਲ੍ਹੇ ਚ, 250 ਪਲੇਅ ਗਰਾਊਂਡ ਬਣਾਉਣ ਦੀ ਯੋਜਨਾ ਨੂੰ ਅਸਲੀ ਰੂਪ ਦੇਣ ਲਈ ਕੰਮ ਹੋ ਰਿਹਾ ਹੈ। ਜ਼ਿਲ੍ਹੇ ਅੰਦਰ ਜਿਹੜੇ ਸਕੂਲਾਂ ਦੀ ਬਾਊਡਰੀ ਵਾਲ ਨਹੀ ਉਹ ਤਿਆਰ ਕਰਨ ਕੰਮ ਦੀ ਤਿਆਰੀ ਕਰਕੇ ਮੁਕੰਮਲ ਹੋਣ ਸਬੰਧੀ ਜਾਣਕਾਰੀ ਮਿਲੀ ਹੈ।
ਇਸ ਤਰ੍ਹਾਂ ਕੰਮ ਦੀ ਸਪੀਡ ਬਣਾਉਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੀ ਤਕਨੀਕ ਅਤੇ ਸਟਾਫ ਤੋਂ ਸਹਿਯੋਗ ਲੈਣ ਦੀ ਕਲਾ ਨੂੰ ਲੋਕ ਸਲਿਊਟ ਕਰ ਰਹੇ ਹਨ.ਤਰਨ ਤਾਰਨ ਡਿਪਟੀ ਕਮਿਸ਼ਨਰ ਦੇ ਕੰਮ ਕਰਨ ਦਾ ਢੰਗ ਲੋਕਾਂ ਲਈ ਵਰਦਾਨ ਬਣਿਆ।

Related Articles

Back to top button