ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਵਿਖੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਕੈਂਪ

ਸ਼੍ਰੀ ਗੋਇੰਦਵਾਲ ਸਾਹਿਬ 5 ਮਾਰਚ ( ਬਿਉਰੋ ) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਪ੍ਰੋਗਰਾਮ ਅਧੀਨ ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਵਿਖੇ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਵੋਟਰਾਂ ਦੀਆਂ ਜਿੰਮੇਵਾਰੀਆਂ ਅਤੇ ਹੱਕਾਂ ਨੂੰ ਜਾਣੂ ਕਰਵਾਉਣ ਹਿੱਤ ਕੈਂਪ ਲਗਾਇਆ ਗਿਆ।| ਇਸ ਦੀ ਪ੍ਰਧਾਨਗੀ ਮਾਨਯੋਗ ਐਸ.ਡੀ.ਐਮ. ਖਡੂਰ ਸਾਹਿਬ ਸ੍ਰੀ ਸਚਿਨ ਪਾਠਕ ਨੇ ਕੀਤੀ ਉਨਾਂ ਨੇ ਆਪਣੇ ਸੰਬੋਧਨ ਵਿੱਚ ਹਾਜ਼ਰ ਵੋਟਰਾਂ ਨੂੰ ਸੰਵਿਧਾਨ ਦੀਆਂ ਧਾਰਾਵਾਂ ਅਨੁਸਾਰ ਵੋਟ ਦੀ ਮਹੱਤਤਾ, ਵੋਟਰਾਂ ਦੇ ਹੱਕ ਜਿੰਮੇਵਾਰੀਆਂ ਅਤੇ ਲੋਕਤੰਤਰੀ ਢਾਂਚੇ ਵਿੱਚ ਵੋਟਾਂ ਦੀ ਪ੍ਰਕਿਰਿਆ ਨੂੰ ਸਫਲ ਕਰਨ ਬਾਰੇ ਪ੍ਰੇਰਿਆ| ਇਸ ਮੌਕੇ ਮਾਸਟਰ ਟ੍ਰੇਨਰ ਸਰਦਾਰ ਯਾਦਵਿੰਦਰ ਸਿੰਘ ਨੇ ਵੋਟਿੰਗ ਮਸ਼ੀਨ ਵੀ. ਪੈਟ. ਆਦਿ ਬਾਰੇ ਵੋਟਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵਿਹਾਰਿਕ ਤੌਰ ਤੇ ਮਸ਼ੀਨਾਂ ਨੂੰ ਵੋਟਰਾਂ ਰਾਹੀਂ ਚਲਵਾ ਕੇ ਉਹਨਾਂ ਵਿੱਚ ਚੋਣ ਪ੍ਰਕਿਰਿਆ ਪ੍ਰਤੀ ਵਿਸ਼ਵਾਸ ਪੈਦਾ ਕੀਤਾ। ਇਸ ਮੌਕੇ ਗੋਇੰਦਵਾਲ ਸਾਹਿਬ ਦੇ ਵੱਖ-ਵੱਖ ਬੂਥਾਂ ਦੇ ਬੀ.ਐਲ.ਓ. ਸਾਹਿਬਾਨ ਹਾਜ਼ਰ ਸਨ | ਵੱਡੀ ਗਿਣਤੀ ਵਿੱਚ ਪਹੁੰਚੇ ਵੋਟਰਾਂ ਨੇ ਇਸ ਕੈਂਪ ਦਾ ਭਰਪੂਰ ਲਾਭ ਲਿਆ ਅਤੇ ਵੋਟ ਪ੍ਰਕਿਰਿਆ ਸਬੰਧੀ ਆਪਣੀਆਂ ਸ਼ੰਕਾਵਾਂ ਨੂੰ ਨਵਿ੍ਤ ਕੀਤਾ ਇਸ ਮੌਕੇ ਤੇ ਸ਼੍ਰੀ ਹਰਪ੍ਰੀਤ ਸਿੰਘ ਧੁੰਨਾ ਮੈਂਬਰ ਪੰਜਾਬ ਮੰਡੀ ਬੋਰਡ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵੋਟਰਾਂ ਨੂੰ ਨਿਰਪੱਖ ਹੋ ਕੇ ਮਤਦਾਨ ਕਰਨ ਲਈ ਅਪੀਲ ਕੀਤੀ| ਇਸ ਉਪਰੰਤ ਐਸ.ਡੀ.ਐਮ. ਸਾਹਿਬ ਨੇ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪਰਮਜੀਤ ਨੇ ਦੱਸਿਆ ਕਿ ਇਸ ਸਾਲ ਵਿੱਚ ਸਕੂਲ ਰਾਸ਼ਟਰੀ ਪੱਧਰ ਤੇ ਗਰੀਨ ਸਕੂਲ ਤੇ ਪੰਜਾਬ ਪੱਧਰ ਤੇ ਉੱਤਮ ਸਕੂਲ ਵਜੋਂ ਚੁਣਿਆ ਗਿਆ ਹੈ| ਅੰਤ ਵਿੱਚ ਮੈਡਮ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਨੇ ਐਸ.ਡੀ.ਐਮ. ਖਡੂਰ ਸਾਹਿਬ ਸ੍ਰੀ ਸਚਿਨ ਪਾਠਕ ਜੀ ਨੂੰ ਅਤੇ ਸਰਦਾਰ ਹਰਪ੍ਰੀਤ ਸਿੰਘ ਧੁੰਨਾਂ ਨੂੰ ਪੰਜਾਬ ਮੰਡੀ ਬੋਰਡ ਦੇ ਮੈਂਬਰ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਸਕੂਲ ਆਉਣ ਤੇ ਸਨਮਾਨਿਤ ਕੀਤਾ। ਇਸ ਮੌਕੇ ਸਰਦਾਰ ਗੁਰਪ੍ਰਤਾਪ ਸਿੰਘ ਵਾਈਸ ਪ੍ਰਿੰਸੀਪਲ, ਸਰਦਾਰ ਕੁਲਦੀਪ ਸਿੰਘ, ਔਲਖ, ਸਰਦਾਰ ਕਸ਼ਮੀਰ ਸਿੰਘ ਚੀਮਾ ਸ:ਹਰਦਿਆਲ ਸਿੰਘ ਕੰਗ, ਸਰਦਾਰ ਬਖਸ਼ੀਸ਼ ਸਿੰਘ, ਮੈਡਮ ਜਸਬੀਰ ਕੌਰ, ਸਰਦਾਰ ਬਲਵਿੰਦਰ ਸਿੰਘ, ਸਰਦਾਰ ਕਵਲਜੀਤ ਸਿੰਘ, ਸਰਦਾਰ ਸਤਨਾਮ ਸਿੰਘ, ਸਰਦਾਰ ਆਤਮਜੀਤ ਸਿੰਘ ਆਦਿ ਹਾਜ਼ਰ ਸਨ।