ਤਰਨ ਤਾਰਨ
ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੋਇੰਦਵਾਲ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਕੀਤਾ ਫਲੈਗ ਮਾਰਚ

- ਸ਼੍ਰੀ ਗੋਇੰਦਵਾਲ ਸਾਹਿਬ 07 ਮਾਰਚ ( ਬਿਉਰੋ ) ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਪੁਲਿਸ ਵਲੋੋਂ ਸਬ ਡਵੀਜ਼ਨ ਅਧੀਨ ਆਉਦੇ ਇਲਾਕਿਆਂ ਚ ਪੈਰਾ ਮਿਲਟਰੀ ਫੋਰਸ ਸਮੇਤ ਫਲੈਗ ਮਾਰਚ ਕੀਤਾ ,ਇਸ ਸਬੰਧੀ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਰਵੀਸ਼ੇਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਚ ਸੁਰੱਖਿਆ ਦੀ ਭਾਵਨਾ ਕਾਇਮ ਰੱਖਣ ਲਈ ਪੈਰਾ ਮਿਲਟਰੀ ਫੋਰਸ ਸਮੇਤ ਸਬ ਡਵੀਜ਼ਨ ਅਧੀਨ ਆਉਦੇ ਇਲਾਕਿਆਂ ਚ ਪੈਰਾ ਮਿਲਟਰੀ ਫੋਰਸ ਸਮੇਤ ਫਲੈਗ ਮਾਰਚ ਕੀਤਾ ਗਿਆ ਹੈ ,ਉਹਨਾਂ ਕਿਹਾ ਕਿ ਇਸ ਫਲੈਗ ਮਾਰਚ ਦਾ ਮਕਸਦ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਮਨਾਂ ਚ ਪੁਲਿਸ ਦਾ ਖੌਫ ਪੈਦਾ ਕਰਨਾ ਸੀ ,ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਨੇੜੇ ਵਾਪਰ ਰਹੀ ਕਿਸੇ ਵੀ ਅਣਸੁਖਾਵੀ ਘਟਨਾ ਦੀ ਜਾਣਕਾਰੀ ਦੇਣ ਲਈ ਉਨ੍ਹਾਂ ਨਾਲ ਬਿਨਾਂ ਝਿੱਝਕ ਸਿੱਧਾ ਸੰਪਰਕ ਕਰ ਸਕਦੇ ਹਨ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਸ਼ਿਕਾਇਤਕਰਤਾ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਸਬ ਡਵੀਜ਼ਨ ਗੋਇੰਦਵਾਲ ਅਧੀਨ ਆਉਦੇ ਇਲਾਕਿਆਂ ਚ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ,ਇਸ ਮੌਕੇ ਥਾਣਾ ਮੁਖੀ ਗੋਇੰਦਵਾਲ ਸਾਹਿਬ ਪਰਮਜੀਤ ਸਿੰਘ ਅਤੇ ਵੱਖ ਵੱਖ ਚੌਕੀ ਇੰਨਚਾਰਜ ਹਾਜ਼ਰ ਸਨ