ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦਾ ਪੰਜਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸ਼੍ਰੀ ਗੋਇੰਦਵਾਲ ਸਾਹਿਬ 0 4 ਅਪ੍ਰੈਲ (ਰਣਜੀਤ ਸਿੰਘ ਦਿਉਲ ) ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਇਸ ਸਬੰਧੀ ਸਕੂਲ ਵਿੱਚ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਬਲਜੀਤ ਕੌਰ ਔਲਖ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸਾਡੀ ਸੰਸਥਾ ਦੇ ਨਤੀਜੇ ਪਿਛੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ, ਸਕੂਲ ਦੀ ਵਿਦਿਆਰਥਣ ਜਸਲੀਨ ਕੌਰ ਨੇ 92 ਪ੍ਰਤੀਸ਼ਤ, ਪਵਨਦੀਪ ਕੌਰ ਨੇ 91 ਪ੍ਰਤੀਸ਼ਤ, ਹੁਸਨਦੀਪ ਕੌਰ ਨੇ 90 ਪ੍ਰਤੀਸ਼ਤ, ਅੰਮ੍ਰਿਤਪਾਲ ਸਿੰਘ ਨੇ 89 ਪ੍ਰਤੀਸ਼ਤ, ਗੁਰਨੂਰਦੀਪ ਸਿੰਘ ਨੇ 89 ਪ੍ਰਤੀਸ਼ਤ, ਗੁਰਸੀਰਤ ਕੌਰ ਨੇ 88 ਪ੍ਰਤੀਸ਼ਤ, ਯੁਵਰਾਜ ਸਿੰਘ ਨੇ 88 ਪ੍ਰਤੀਸ਼ਤ, ਹਰਸੀਰਤ ਕੌਰ ਨੇ 87 ਪ੍ਰਤੀਸ਼ਤ, ਗੁਰਨੂਰ ਸਿੰਘ ਨੇ 87 ਪ੍ਰਤੀਸ਼ਤ, ਮਨਤੇਗ ਸਿੰਘ ਨੇ 86 ਪ੍ਰਤੀਸ਼ਤ ਅਤੇ ਕਲਾਸ ਵਿੱਚ ਬਾਕੀ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਨੰਬਰ ਹਾਸਲ ਕੀਤੇ ਹਨ,ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਮੁਬਾਇਲ ਦੀ ਬਜਾਏ ਸਿਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਕੰਪੀਟੀਸ਼ਨ ਦਾ ਸਾਹਮਣਾ ਕਰਨਾ ਪੈਣਾ ਹੈ, ਨਕਲ ਨਾਲ ਹਾਸਲ ਕੀਤੀ ਡਿਗਰੀ ਜ਼ਿੰਦਗੀ ਵਿੱਚ ਕਦੇ ਵੀ ਕੰਮ ਨਹੀਂ ਆ ਸਕਦੀ, ਇਸ ਕਰਕੇ ਬੱਚਿਆਂ ਨੂੰ ਅੱਜ ਤੋਂ ਹੀ ਪੜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਕਰਵਾਏ ਸਾਲਾਨਾ ਸਮਾਗਮ ਦੋਰਾਨ ਸਨਮਾਨਿਤ ਕੀਤਾ ਜਾਵੇਗਾ, ਇਸ ਮੌਕੇ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।