2020 ਚ ਦਰਜ਼ ਧਾਰਾ 188 ਅਤੇ ਨੈਸ਼ਨਲ ਹਾਈਵੇ ਐਕਟ ਤਹਿਤ ਮਾਮਲੇ ਚੋਂ ਆਪ ਮੰਤਰੀ ਤੇ ਵਿਧਾਇਕ ਬਾਇੱਜ਼ਤ ਬਰੀ

ਪੱਟੀ 18 ਅਪ੍ਰੈਲ (ਮੋਹਿਤ ਅਰੋੜਾ ) ਤਰਨ ਤਾਰਨ ਬਗੀਚਾ ਸਿੰਘ ਏਸ਼ੀਜੇਐਮ ਦੀ ਅਦਾਲਤ ਤੋਂ ਅੱਜ ਕੈਬਿਨੇਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਮੰਤਰੀ ਮੀਤ ਹੇਅਰ, ਮੰਤਰੀ ਹਰਭਜਨ ਸਿੰਘ ਈਟੀਉ, ਵਿਧਾਇਕ ਕਸ਼ਮੀਰ ਸਿੰਘ, ਮਨਜਿੰਦਰ ਸਿੰਘ ਲਾਲਪੁਰਾ, ਕੁਲਵੰਤ ਸਿੰਘ, ਮਨਜੀਤ ਸਿੰਘ ਬਲਾਸਪੁਰ ਸਾਰੇ ਵਿਧਾਇਕ, ਅਤੇ ਹੋਰ ਚੇਅਰਮੈਂਨ ਵਰਕਰਾਂ ਸਮੇਤ 25 ਲੋਕਾਂ ਨੂ ਰਾਹਤ ਦਿੰਦੇ ਹੋਏ ਅੱਜ ਅਦਾਲਤ ਨੇ ਉਨ੍ਹਾਂ ‘ਤੇ 2020 ਇੱਕ ਮਾਮਲੇ ਵਿੱਚ ਬਾਇੱਜ਼ਤ ਬਰੀ ਕਰ ਦਿੱਤਾ। ਇਹ ਮਾਮਲਾ ਲੱਗਭਗ 4 ਸਾਲ ਪਹਿਲਾਂ ਥਾਣਾ ਸਦਰ ਤਰਨਤਾਰਨ ਵਿਖੇ ਦਰਜ ਕੀਤਾ ਗਿਆ ਸੀ ਜਾਣਕਾਰੀ ਅਨੁਸਾਰ ਪਿਛਲੀ ਕਾਂਗਰਸ ਸਰਕਾਰ ਵੇਲੇ ਇਨ੍ਹਾਂ ਆਗੂਆਂ ‘ਤੇ ਧਾਰਾ 188 ਤਹਿਤ ਅਤੇ ਨੈਸ਼ਨਲ ਹਾਈਵੇ ਐਕਟ ਅਤੇ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 2020 ਵਿਚ ਜਹਿਰੀਲੀ ਸ਼ਰਾਬ ਪੀਣ ਨਾਲ 125 ਬੰਦਿਆਂ ਦੀ ਮੌਤ ਹੋ ਗਈ ਸੀ ਜੋਕਿ ਕਾਂਗਰਸ ਪਾਰਟੀ ਦੇ ਲੀਡਰਾਂ ਵਲੋਂ ਨਾਜਾਇਜ਼ ਤੌਰ ਤੇ ਵੇਚੀ ਗਈ ਸੀ ਜਿਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਤਰਨ ਤਾਰਨ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਇਸ ਨੂੰ ਲੈ ਕੇ ਅਦਾਲਤ ਵਿੱਚ ਅੱਜ ਸੁਣਵਾਈ ਹੋਈ। ਦੋਹਾਂ ਧਿਰਾਂ ਦੇ ਵਕੀਲਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਮਗਰੋਂ ਮਾਣਯੋਗ ਜੱਜ ਬਗੀਚਾ ਸਿੰਘ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਉੱਕਤ ਮੰਤਰੀਆਂ ਤੇ ਵਿਧਾਇਕਾਂ ਸਣੇ ਬਾਕੀਆਂ ਨੂੰ ਇਸ ਮਾਮਲੇ ਵਿੱਚ ਬਾਇੱਜ਼ਤ ਬਰੀ ਕਰ ਦਿੱਤਾ। ਇਸ ਮੌਕੇ ਅੱਜ ਬਰੀ ਹੋਏ ਉਕਤ ਆਗੂਆਂ ਦੇ ਵਕੀਲ ਜਗਦੀਪ ਮਹਿਤਾ ਨੇ ਕਿਹਾ ਕਿ ਕੈਬਿਨੇਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਸਮੇਤ ਬਾਕੀ ਉਕਤ ਆਗੂਆਂ ਵਲੋਂ 2020 ਦੇ ਸਮੇਂ ਸ਼ਾਂਤਮਈ ਢੰਗ ਨਾਲ ਕਾਨੂੰਨ ਦੇ ਦਾਇਰੇ ਦੇ ਅੰਦਰ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਅੱਜ ਮਾਨਯੋਗ ਅਦਾਲਤ ਵਲੋਂ ਉਕਤ ਆਗੂਆਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ ਹੈ ਅਤੇ ਸੱਚ ਦੀ ਜਿੱਤ ਹੋਈ ਹੈ