ਮੰਡੀਆਂ ਵਿੱਚ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਯੋਗ ਪ੍ਰਬੰਧ ਕੀਤੇ ਗਏ ਹਨ – ਧੁੰਨਾ

ਸ਼੍ਰੀ ਗੋਇੰਦਵਾਲ ਸਾਹਿਬ 24 ਅਪ੍ਰੈਲ (ਰਣਜੀਤ ਸਿੰਘ ਦਿਉਲ )
ਡੀਸੀ ਅੰਮ੍ਰਿਤਸਰ ਗਨਸ਼ਾਮ ਥੋਰੀ,ਐਸਐਸਪੀ ਰੂਲਰ ਸਤਵਿੰਦਰ ਸਿੰਘ,ਡਾਇਰੈਕਟਰ ਪੰਜਾਬ ਮੰਡੀ ਬੋਰਡ ਹਰਪ੍ਰੀਤ ਸਿੰਘ ਧੁੰਨਾ ਐਸ ਡੀ ਐਮ ਕਮਲ ਚਾਹਲ ਡੀਐਫਐਸ ਡੀਐਮ ਮੰਡੀ ਬੋਰਡ ਡੀਐਫਐਸਓ ਸਾਹਿਬ ਚਨਾਖ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਅਤੇ ਸੁਖਜੀਤ ਸਿੰਘ ਸੈਕਟਰੀ ਗਹਿਰੀ ਮੰਡੀ ਦੀ ਨਿਗਰਾਨੀ ਵਿੱਚ ਗਹਿਰੀ ਮੰਡੀ ਦਾ ਦੌਰਾ ਕੀਤਾ ਗਿਆ। ਧੁੰਨਾ ਨੇ ਕਿਹਾ ਮੰਡੀਆਂ ਵਿੱਚ ਕਿਸਾਨਾਂ ਲਈ ਸਰਕਾਰ ਵੱਲੋਂ ਯੋਗ ਪ੍ਰਬੰਧ ਕੀਤੇ ਗਏ ਹਨ ,ਗਹਿਰੀ ਮੰਡੀ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲੋਕਲ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆ ਰਹੀ ਸਰਕਾਰ ਬਹੁਤ ਹੀ ਸੰਜੀਦਗੀ ਨਾਲ ਪਰਚੇਜ ਤੋਂ ਲੈ ਕੇ ਲਿਫਟਿੰਗ ਦਾ ਕੰਮ ਨਾਲੋਂ ਨਾਲ ਕਰਵਾ ਰਹੀ ਹੈ। ਅਤੇ 24 ਤੋਂ 48 ਘੰਟਿਆਂ ਦੇ ਅੰਦਰ ਅੰਦਰ ਫਸਲ ਦੀ ਬਣਦੀ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਆ ਰਹੀ ਹੈ ਹਰਪ੍ਰੀਤ ਧੁੰਨਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦੇਣ ਦੀ ਗੱਲ ਨੂੰ ਯਕੀਨੀ ਬਣਾਉਣ ਲਈ ਸਬੰਧਿਤ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ, ਇਸ ਮੌਕੇ ਤੇ ਹੋਰ ਅਫਸਰ ਸਾਹਿਬਾਨ ਅਤੇ ਸਾਥੀ ਮੌਜੂਦ ਸਨ।