ਸਿੱਕੀ ਦੀ ਅਗਵਾਈ ਕੁਲਬੀਰ ਜੀਰਾ ਦੇ ਹੱਕ ਹੋਈ ਵਿਸ਼ਾਲ ਵਰਕਰ ਮਿਲਣੀ

ਸ਼੍ਰੀ ਗੋਇੰਦਵਾਲ ਸਾਹਿਬ 03 ਮਈ ( ਰਣਜੀਤ ਸਿੰਘ ਦਿਉਲ )
ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਵਿਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਰੈਸ਼ੀਆਣਾ ਸਥਿਤ ਰਿਹਾਇਸ਼ ‘ਤੇ ਵਰਕਰ ਮਿਲਣੀ ਹੋਈ ਜੋ ਰੈਲੀ ਦਾ ਰੂਪ ਧਾਰ ਗਈ । ਇਸ ਮੌਕੇ ਕਾਂਗਰਸ ਆਗੂ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਇਲਾਕੇ ਪੰਚ ਸਰਪੰਚ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ,ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ‘ਆਪ’ ਵੱਲੋਂ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਜਿਹੜੀ ਸਰਕਾਰ ਬਣਾਈ ਸੀ, ਉਸ ਦੀ ਸੱਚਾਈ ਅੱਜ ਸਭ ਦੇ ਸਾਹਮਣੇ ਹੈ। ਕਿਉਂਕਿ ਲੋਕ ਉਨ੍ਹਾਂ ਨਾਲ ਕੀਤੇ ਹੋਏ ਵਾਅਦਿਆਂ ਬਾਰੇ ਇਨ੍ਹਾਂ ਨੂੰ ਸਵਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਜਿਸ ਨੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਨਾਲ ਜੋ ਕੀਤਾ, ਉਹ ਕਿਸੇ ਤੋਂ ਲੁਕਿਆ ਨਹੀਂ। 800 ਦੇ ਕਰੀਬ ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਭਾਜਪਾ ਕਿਹੜੇ ਮੂੰਹ ਨਾਲ ਵੋਟਾਂ ਮੰਗ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੀ ਸੰਗਤ ਕੁਲਬੀਰ ਸਿੰਘ ਜ਼ੀਰਾ ਨਾਲ ਖੜ੍ਹੀ ਹੈ ਅਤੇ ਚਾਹੁੰਦੀ ਹੈ ਕਿ ਜ਼ੀਰਾ ਪੰਜਾਬ ਤੇ ਪੰਥ ਦੇ ਮਸਲਿਆਂ ਦੀ ਆਵਾਜ਼ ਪਾਰਲੀਮੈਂਟ ਵਿਚ ਲੈ ਕੇ ਜਾਣ। ਵਿਧਾਇਕ ਸਿੱਕੀ ਨੇ ਮੀਟਿੰਗ ਵਿਚ ਪਹੁੰਚੇ ਸਾਰੇ ਕਾਂਗਰਸੀ ਵਰਕਰਾ ਦਾ ਧੰਨਵਾਦ ਕਰਦਿਆਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ,ਇਸ ਮੌਕੇ ਹਲਕਾ ਵਾਸੀਆਂ ਵੱਲੋਂ ਕੁਲਬੀਰ ਸਿੰਘ ਜ਼ੀਰਾ ਦੇ ਹੱਕ ‘ਚ ਦਿਨ-ਰਾਤ ਇਕ ਕਰਨ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਗੁਲਵਿੰਦਰ ਸਿੰਘ ਰਾਏ, ਚੇਅਰਮੈਨ ਮੇਹਰ ਸਿੰਘ ਚੁਤਾਲਾ, ਕਾਂਗਰਸ ਵਰਕਿੰਗ ਗਰੁੱਪ ਦੇ ਮੈਂਬਰ ਪ੍ਰਦੀਪ ਕੁਮਾਰ ਚੱਪੜਾ, ਸਾਬਕਾ ਚੇਅਰਮੈਨ ਕੁਲਵੰਤ ਸਿੰਘ ਚੋਹਲਾ ਸਾਹਿਬ, ਅਜਾਇਬ ਸਿੰਘ ਮੁੰਡਾ ਪਿੰਡ,ਸਰਪੰਚ ਜਗਰੂਪ ਸਿੰਘ ਖੁਵਾਸਪੁਰ, ਸਰਪੰਚ ਬਲਦੇਵ ਸਿੰਘ ਮੁੰਡਾਪਿੰਡ, ਸਰਪੰਚ ਸਵਰਨ ਸਿੰਘ ਧੁੰਦਾ, ਸੁਖਵਿੰਦਰ ਸਿੰਘ ਧਾਲੀਵਾਲ, ਰਘਬੀਰ ਸਿੰਘ ਵਿਰਕ, ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾ, ਸਰਪੰਚ ਦਵਿੰਦਰ ਸਿੰਘ ਚੇਹਲਾ, , ਸਰਪੰਚ ਕੁਲਵਿੰਦਰ ਸਿੰਘ ਬੰਬੂ ਪੰਡੋਰੀ ਗੋਲਾ, ਪ੍ਰਦੀਪ ਸਿੰਘ ਕਾਹਲਵਾਂ, ਗੁਰਦੇਵ ਸਿੰਘ ਪਵਾਰ, ਜਗਤਾਰ ਸਿੰਘ ਫਤਿਆਬਾਦ, ਕਸ਼ਮੀਰ ਸਿੰਘ ਪਹਿਲਵਾਨ, ਲਖਨ ਮਹਾਸ਼ਾ, ਗੁਰਬੀਰ ਸਿੰਘਖਾਨਰਜਦਾ, ਸਰਪੰਚ ਲਖਵਿੰਦਰ ਸਿੰਘ ਹੰਸਾਵਾਲਾ,ਕੁਲਜੀਤ ਸਿੰਘ ਭਰੋਵਾਲ, ਸਰਪੰਚ ਸੁਖਵਿੰਦਰ ਸਿੰਘ ਮੈਲਮੋਹਰੀ, ਸਰਪੰਚ ਬਲਬੀਰ ਸਿੰਘ ਕਰਮੂਵਾਲਾ, ਬਲਾਕ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ, ਬਲਾਕ ਪ੍ਰਧਾਨ ਸੋਨੀ ਡਿਆਲ, ਸਤਨਾਮ ਸਿੰਘ ਛਾਪਤੀ ਸਾਹਿਬ, ਸਰਪੰਚ ਇੰਦਰਜੀਤ ਸਿੰਘ ਪੱਖੋਪੁਰ, ਸਰਪੰਚ ਜਗਤਾਰ ਸਿੰਘ ਡਾਲੇਕੇ, ਸਰਪੰਚ ਹੀਰਾ ਸਿੰਘ ਵਰਿਆਹ, ਕੈਪਟਨ ਸੁਖਵੰਤ ਸਿੰਘ ਜੀਉਬਾਲਾ, ਸਰਪੰਚ ਮਨਦੀਪ ਸਿੰਘ ਘੜਕਾ, ਨਿਸ਼ਾਨ ਸਿੰਘ ਰਾਈਵਲਾ, ਸਰਪੰਚ ਕੁਲਵੰਤ ਸਿੰਘ ਮਾਲਚੱਕ,ਦੀਨੇਵਾਲ, ਸਰਪੰਚ ਅਮਰਜੀਤ ਸਿੰਘ ਜਮਸਤਪੁਰ, ਹਰਜੀਤ ਸਿੰਘ ਡਾਲੋਕੇ, ਸਰਪੰਚ ਸੋਨੀ ਰੱਖ ਸ਼ੇਖਫਤਾ, ਸਰਪੰਚ ਮਹਿੰਦਰ ਸਿੰਘ ਚੰਬਾ, ਸਰਪੰਚ ਸਰਬਜੀਤ ਸਿੰਘ ਐਮਾ ਮਲੀਆ, ਸਰਪੰਚ ਸਵਿੰਦਰ ਸਿੰਘ ਬਾਗੜੀਆ, ਸੋਨੀ ਭੱਠਲ, ਮਨਜੀਤ ਸਿੰਘ ਨੇ, ਸਰਪੰਚ ਪਾਲ ਸਿੰਘ ਜਾਮਾਰਾਏ, ਸੁਰਜੀਤ ਸਿੰਘ ਕੁਹਾੜਕਾ, ਬਲਰਾਮ ਸਿੰਘ ਵੇਈਪੁਈ, ਸਰਪੰਚ ਹਰਜਿੰਦਰ ਸਿੰਘ ਭੈਣੀ, ਸਰਪੰਚ ਦਿਲਬਾਗ ਸਿੰਘ ਗਿੱਲ ਵੜੈਚ, ਸਰਪੰਚ ਸਤਨਾਮ ਸਿੰਘ ਤੂਰੇ ਗਿੱਲ, ਸਰਪੰਚ ਮਨਦੀਪ ਸਿੰਘ ਸਥਾਜਪੁਰ, : ਸਾਬਕਾ ਸਰਪੰਚ ਪ੍ਰਮਜੀਤ ਸਿੰਘ ਰਸੂਲਪੁਰ, ਸਰਪੰਚ ਸੁਖਵਿੰਦਰ ਸਿੰਘ ਦੇਊ, ਸਰਪੰਚ ਗੁਰਦਿਆਲ ਸਿੰਘ ਗੁਲਾਲੀਪੁਰ, ਬਲਵੀਰ ਸਿੰਘ ਕਮਾਲਪੁਰ, ਸਰਪੰਚ ਕੁਲਦੀਪ ਸਿੰਘ ਮਾਣੋਚਾਲ, ਜੱਸ ਮਾਟੋਚਾਲ, ਹੈਪੀ ਤੇਜਾ ਸਿੰਘਵਾਲਾ, ਸਰਪੰਚ ਮਨਦੀਪ ਸਿੰਘ ਗੁਜਰਪੁਰਾ, ਸਰਵਣ ਸਿੰਘ ਰੂੜੇਆਸਲ ਤੋਂ ਇਲਾਵਾ ਰਣਜੀਤ ਸਿੰਘ ਪਵਾਰ ਪੀ ਏ, ਲਾਡੀ ਬਾਠ ਗੋਇੰਦਵਾਲ ਸਾਹਿਬ, ਧਰਮਿੰਦਰ ਗੋਇੰਦਵਾਲ ਸਾਹਿਬ, ਸਰਪੰਚ ਹਰਤੇਜ ਸਿੰਘ ਮੰਮਣਕੇ, ਜਸਵਿੰਦਰ ਸਿੰਘ ਮੋਹਣਪੁਰਾ,ਨਿਸ਼ਾਨ ਸਿੰਘ ਵਗਿੜ, ਹਰਿੰਦਰਪਾਲ ਸਿੰਘ ਮੱਲਾ, ਮਾਣਾ ਧੁੰਦਾ, ਹਰਬੰਸ ਸਿੰਘ, ਰੂਪ ਸਿੰਘ ਮੈਂਬਰ ਆਦਿ ਹਾਜ਼ਰ ਸਨ