ਤਰਨ ਤਾਰਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਦੀ ਅਰੰਭਤਾ

ਸ਼੍ਰੀ ਗੋਇੰਦਵਾਲ ਸਾਹਿਬ 15 ਮਈ ( ਰਣਜੀਤ ਸਿੰਘ ਦਿਉਲ )
ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬਾਉਲੀ ਸ੍ਰੀ ਗੋਇੰਦਵਾਲ ਸਾਹਿਬ ਤੋ ਧਰਮ ਪ੍ਰਚਾਰ ਲਹਿਰ ਦੀ ਅਰੰਭਤਾ ਕੀਤੀ ਜਾ ਰਹੀ ਹੈ ਧਰਮ ਪ੍ਰਚਾਰ ਕਮੇਟੀ ਵਲੋ ਸ਼ਤਾਬਦੀ ਨੂੰ ਸਮਰਪਿਤ ਜਿਲ੍ਹਾ ਸ੍ਰੀ ਅਮ੍ਰਿਤਸਰ ਅਤੇ ਤਰਨ ਤਾਰਨ ਦੇ ਪਿੰਡਾ /ਨਗਰਾਂ ਵਿੱਚ ਵੱਡੇ ਪੱਧਰ ਤੇ ਗੁਰਮਤਿ ਪ੍ਰਚਾਰ ਲਹਿਰ ਤਹਿਤ ਗੁਰਮਤਿ ਕੈਂਪ ਅਰੰਭ ਕੀਤੇ ਜਾ ਰਹੇ ਹਨ ਧਰਮ ਪ੍ਰਚਾਰ ਕਮੇਟੀ ਦੇ ਛੇ ਕਾਲਜਾਂ ਦੇ ਤਕਰੀਬਨ ਇਕ ਸੋ ਤੇਰਾ ਵਿਦਿਆਰਥੀਆਂ ਦੀਆਂ 22 ਟੀਮਾਂ ਬਣਾ ਕੇ ਵੱਖ-ਵੱਖ ਪਿੰਡਾਂ /ਨਗਰਾਂ ਵਿੱਚ 22 ਪ੍ਰਚਾਰ ਕੇਂਦਰ ਬਣਾਏ ਗਏ ਹਨ ਜਿਨਾ ਵਿੱਚ ਪ੍ਰਚਾਰਕਾ ਵੱਲੋ ਸਵੇਰੇ -ਸ਼ਾਮ ਗੁਰਦੁਆਰਾ ਸਾਹਿਬ ਵਿੱਚ ਨਿਤਨੇਮ, ਗੁਰਬਾਣੀ ਕੀਰਤਨ ਗੁਰਬਾਣੀ ਕਥਾ ਵੀਚਾਰ ਕੀਤੀ ਜਾਵੇਗੀ ਇਸ ਤੋ ਇਲਾਵਾ ਨਗਰ ਅਤੇ ਆਸ ਪਾਸ ਦੇ ਪਿੰਡਾਂ ਦੀ ਸੰਗਤਾ ਲਈ ਗੁਰਬਾਣੀ ਸੰਥਿਆ, ਸਿਖ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਨਾਲ ਸਬੰਧਤ ਕਲਾਸਾ ਲਗਾਈਆਂ ਜਾਣਗੀਆਂ ਸ਼ਾਮ ਨੂੰ 5-00 ਵਜੇ ਬੱਚਿਆਂ ਲਈ ਗੁਰਮੁਖੀ ਸਿਖਿਆ ਨਿਤਨੇਮ ਦੀ ਸੰਥਿਆ ਅਤੇ ਗੁਰ ਇਤਿਹਾਸ ਦੀ ਕਲਾਸ ਚੱਲੇਗੀ ਸ਼ਾਮ ਨੂੰ ਫਿਰ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਸਾਹਿਬ ਜੀ ਦਾ ਪਾਠ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾਈ ਜਾਵੇਗੀ ਵੱਖ ਵੱਖ ਕਾਲਜਾਂ ਤੋ ਆਏ ਵਿਦਿਆਰਥੀਆਂ ਨੂੰ  ਬਲਵਿੰਦਰ ਸਿੰਘ ਜੀ ਕਾਹਲਵਾਂ ਸਕੱਤਰ ਧਰਮ ਪ੍ਰਚਾਰ ਕਮੇਟੀ  ਸੁਖਦੇਵ ਸਿੰਘ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਵੱਲੋ ਸੇਵਾ ਭਾਵਨਾ ਅਤੇ ਗੁਰਮਰਿਆਦਾ ਵਿੱਚ ਰਹਿ ਕੇ ਗੁਰਮਤਿ ਪ੍ਰਚਾਰ ਕਰਨ ਲਈ ਕਿਹਾ ਗਿਆ ਇਸ ਮੋਕੇ ਸ੍ਰ:ਕਰਤਾਰ ਸਿੰਘ ਇੰਚਾਰਜ ਸ਼ਤਾਬਦੀਆਂ ਮੈਨੇਜਰ  ਗੁਰਾ ਸਿੰਘ ਮਾਨ: ਸਰਬਜੀਤ ਸਿੰਘ ਮੀਤ ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ  ਪਰਗਟ ਸਿੰਘ ਕਲਰਕ ਅਤੇ ਆਦਿ ਹਾਜ਼ਰ ਸਨ !

Related Articles

Back to top button