ਤਰਨ ਤਾਰਨ

ਅੰਮ੍ਰਿਤਪਾਲ ਸਿੰਘ ਬੰਦੀ ਸਿੱਖਾਂ ਦੀ ਲੜਾਈ ਨਹੀਂ,ਖੁਦ ਨੂੰ ਛੁਡਾਉਣ ਵਾਸਤੇ ਚੋਣ ਲੜ ਰਿਹਾ

ਸੁਖਬੀਰ ਸਿੰਘ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਦੇ ਹੱਕ ਚ ਕੀਤਾ ਚੋਣ ਪ੍ਰਚਾਰ

ਤਰਨਤਾਰਨ 15 ਮਈ ( ਰਣਜੀਤ ਸਿੰਘ ਦਿਉਲ ) ਖਡੂਰ ਸਾਹਿਬ- ਲੋਕ ਸਭਾ ਚੋਣਾਂ ਚ ਪੰਜਾਬ ਦੀਆਂ ਪੰਥਕ ਸੀਟਾਂ ਦੇ ਵਿੱਚੋਂ ਇੱਕ ਗਿਣੀ ਜਾਂਦੀ ਖਡੂਰ ਸਾਹਿਬ ਸੀਟ ਤੇ ਚੋਣ ਅਖਾੜਾ ਕਾਫੀ ਭਖਿਆ ਹੋਇਆ ਨਜ਼ਰ ਆ ਰਿਹਾ ਹੈ । ਇਸ ਦੌਰਾਨ ਜਿੱਥੇ ਬੀਤੇ ਆਸਾਮ ਦੀ ਡਿੱਗਰੂਗੜ੍ਹ ਜੇਲ ਦੇ ਵਿੱਚ ਐਨਐਸਏ ਤਹਿਤ ਬੰਦ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਅਤੇ ਭਾਈ ਅੰਮ੍ਰਿਤਪਾਲ ਦੇ ਪਰਿਵਾਰ ਦੇ ਦਰਮਿਆਨ ਸ਼ਬਦੀ ਸਵਾਲ ਜਵਾਬ ਲਗਾਤਾਰ ਸਾਹਮਣੇ ਆ ਰਹੇ ਹਨ,ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਖਡੂਰ ਸਾਹਿਬ (khadoor sahib) ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਵੱਖ-ਵੱਖ ਹਲਕਿਆਂ ਦੇ ਵਿੱਚ ਪੁੱਜੇ,ਇਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਜੰਡਿਆਲਾ ਦੇ ਵਿੱਚ ਰੱਖੀ ਰੈਲੀ ਦੌਰਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਰੋਧੀ ਧਿਰਾਂ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਇਸ ਸੀਟ ਦੇ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਉਹਨਾਂ ਵੱਲੋਂ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਹਨ,ਸਟੇਜ ਤੋਂ ਸੰਬੋਧਨ ਦੌਰਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਜਹਾਜ ਤੋਂ ਉੱਤਰ ਕੇ ਜੀਨਾਂ ਪਾਉਣ ਵਾਲਾ ਮੁੰਡਾ ਅੰਮ੍ਰਿਤ ਛੱਕ ਕੇ ਚੋਲਾ ਪਾ ਲਵੇ ਕੀ ਉਹ ਪੰਥਕ ਹੈ ਜਾਂ ਫਿਰ 103 ਸਾਲ ਪੁਰਾਣੀ ਤੁਹਾਡੀ ਪਾਰਟੀ ਪੰਥਕ ਹੈ। ਇਹ ਲੋਕਾਂ ਨੂੰ ਸੋਚਣਾ ਹੋਵੇਗਾ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਨੂੰ ਛੁਡਵਾਉਣ ਦੀ ਲੜਾਈ ਲੜ ਰਿਹਾ ਹੈ ਅਤੇ ਅੱਜ ਵੀ ਅਸੀਂ ਇਸੇ ਮੁੱਦੇ ਦੇ ਉੱਤੇ ਚੋਣ ਲੜ ਰਹੇ ਹਾਂ। ਉਹਨਾਂ ਵੱਖ-ਵੱਖ ਬੰਦੀ ਸਿੰਘਾਂ ਦੇ ਨਾਮ ਅਤੇ ਸਜ਼ਾਵਾਂ ਦੇ ਸਾਲ ਸਾਂਝੇ ਕਰਦਿਆਂ ਕਿਹਾ ਕਿ ਅਕਾਲੀ ਦਲ ਉਹਨਾਂ ਸਮੁੱਚੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਜਿਨਾਂ ਵੱਲੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ ਲੇਕਿਨ ਅੱਜ ਵੀ ਉਹ ਜੇਲਾਂ ਦੇ ਅੰਦਰ ਬੰਦ ਹਨ,ਉਹਨਾਂ ਕਿਹਾ ਕਿ ਇੱਕ ਸਾਲ ਜੇਲ ਦੀ ਗਰਮੀ ਬਰਦਾਸ਼ਤ ਨਾ ਕਰਨ ਵਾਲਾ ਪੰਥ ਦੀ ਕੀ ਅਗਵਾਈ ਕਰੂਗਾ, ਜਦ ਕਿ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ ਕੱਟੀ ਸੀ। ਉਹਨਾਂ ਕਿਹਾ ਕਿ ਜਦ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਜੇਲ ਦੇ ਵਿੱਚ ਸਨ ਤਾਂ ਮੈਂ ਜਾਂ ਮੇਰੀ ਮਾਤਾ ਨੇ ਧਰਨੇ ਨਹੀਂ ਲਗਾਏ ਕਿ ਉਹਨਾਂ ਨੂੰ ਛੱਡੋ ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਜਦ ਸਰਕਾਰ ਐਨਐਸਏ ਲਗਾ ਲਗਾ ਨੌਜਵਾਨਾਂ ਨੂੰ ਅੰਦਰ ਭੇਜ ਰਹੀ ਸੀ ਤਾਂ ਉਹ ਅੱਗੇ ਲੱਗ ਕੇ ਭੱਜਦੇ ਨਹੀਂ ਜਾਂ ਕਦੇ ਕਿਤੇ ਘਰ ਲੁਕਜਾ ਅਤੇ ਬਚਦੇ ਰਹਿਣਾ, ਬਲਕਿ ਸਾਹਮਣੇ ਖੜ ਕੇ ਪੁਲਿਸ ਨੂੰ ਕਹਿੰਦੇ ਸਨ ਕਿ ਕਰੋ ਗ੍ਰਿਫਤਾਰ। ਇਹ ਕੀ ਕੌਮ ਦੀ ਅਗਵਾਈ ਕਰਨਗੇ,ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਪਾਲ ਸਿੰਘ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੱਖਿਆ ਦੇ ਲਈ ਅਸੀਂ ਅੱਗੇ ਹੁੰਦੇ ਹਾਂ ਜਦ ਕਿ ਇੱਥੇ ਆਪਣੇ ਬੰਦੇ ਛੁਡਵਾਉਣ ਦੇ ਲਈ ਗੁਰੂ ਸਾਹਿਬ ਦੇ ਸਰੂਪ ਨੂੰ ਥਾਣੇ ਲੈ ਗਏ ਅਤੇ ਪਿੱਛੇ ਪਿੱਛੇ ਤੁਸੀ ਜਾਓ ਕਿਉਂਕਿ ਪਤਾ ਸੀ ਤੇ ਗੁਰੂ ਸਾਹਿਬ ਦੇ ਹਜੂਰੀ ਦੇ ਵਿੱਚ ਕੋਈ ਲਾਠੀ ਚਾਰਜ ਨਹੀਂ ਹੋਵੇਗਾ।

Related Articles

Back to top button