ਤਰਨ ਤਾਰਨ

ਪੱਤਰਕਾਰਾਂ ਨੂੰ ਵੀ ਫ੍ਰੀ ਬੱਸ ਸਫ਼ਰ ਦੇਵੇ ਪੰਜਾਬ ਸਰਕਾਰ : ਸੰਜੀਵ ਪੁੰਜ

ਤਰਨ ਤਾਰਨ 14 ਜੂਨ (ਰਣਜੀਤ ਸਿੰਘ ਦਿਉਲ ) ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਤਰਨ ਤਾਰਨ ਪੁਸ਼ਪਿੰਦਰ ਸਿੰਘ ਬੰਟੀ ਦੀ ਰਹਿਨੁਮਾਈ ਹੇਠ ਹੋਈ ਜਿਸਦੀ ਪ੍ਰਧਾਨਗੀ ਤਰਸੇਮ ਸਿੰਘ ਭੁਪਾਲ ਨੇ ਕੀਤੀ। ਜਿਸ ਵਿੱਚ ਉਚੇਚੇ ਤੌਰ ਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਦੇ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਨੇ ਸ਼ਿਰਕਤ ਕੀਤੀ।
ਇਹ ਮੀਟਿੰਗ ਸ਼ਹਿਰ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਵਿਖੇ ਹੋਈ ਜਿਸ ਵਿਚ ਪ੍ਰੈਸ ਸੰਘਰਸ਼ ਦੇ ਕੌਮੀ ਪ੍ਰਧਾਨ ਸੰਜੀਵ ਪੁੰਜ ਨੇ ਪੱਤਰਕਾਰਾਂ ਦੀਆਂ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਵਿਮਰਸ਼ ਕੀਤਾ ਅਤੇ ਪੱਤਰਕਾਰਾਂ ਦੇ ਬਹੁਮੁੱਲੇ ਸੁੁਝਾਵ ਲਏ ਜਿਸ ਵਿਚੋਂ ਕੁਝ ਸੁਝਾਵਾਂ ਨੂੰ ਸਹਿਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਮੌਕੇ ਪੁੰਜ ਨੇ ਸੂਬਾ ਸਰਕਾਰ ਤੇ ਭੜਕਦੇ ਹੋਏ ਕਿਹਾ ਕਿ ਪੱਤਰਕਾਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪਿਛਲੀ ਸੂਬਾ ਸਰਕਾਰ ਕਾਂਗਰਸ ਨੇ ਵਿਤਕਰਾ ਕੀਤਾ ਸੀ ਪੁੰਜ ਨੇ ਕਿਹਾ ਕਿ ਉਸ ਸਮੇਂ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਔਰਤਾਂ ਦਾ ਬੱਸ ਸਫ਼ਰ ਮੁਆਫ ਕਰ ਦਿਤਾ ਸੀ। ਜਦੋ ਕਿ ਪੱਤਰਕਾਰਾਂ ਨੇ ਅਨੇਕਾਂ ਮੰਗ ਪੱਤਰ ਸਰਕਾਰ ਨੂੰ ਸੌਂਪੇ ਸਨ ਜਿਸ ਵਿੱਚ ਮੁੱਖ ਮੰਗ ਅਧਾਰੇ ਵਲੋਂ ਜਾਰੀ ਅਡੰਟੀ ਕਾਰਡ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਫ੍ਰੀ ਸਫ਼ਰ ਦੀ ਮੰਗ ਰੱਖੀ ਗਈ ਸੀ। ਪਰ ਹੁਣ ਤੱਕ ਮੰਗ ਨੂੰ ਮੰਜੂਰੀ ਨਹੀਂ ਮਿਲੀ। ਪੁੰਜ ਨੇ ਕਿਹਾ ਕਿ ਇਕ ਆਮ ਵਿਆਕਤੀ ਨੂੰ ਖਾਸ ਬਣਾਉਣ ਵਾਲਾ ਪੱਤਰਕਾਰ, ਲੁਕੀਆਂ ਛਿਪੀਆ ਖ਼ਬਰਾਂ ਨੂੰ ਪ੍ਰਕਾਸ਼ਿਤ ਕਰਕੇ ਆਮ ਜਨਤਾ ਨੂੰ ਇਨਸਾਫ ਦਿਵਾਉਣ ਵਾਲੇ ਪੱਤਰਕਾਰ ਜਿਸਨੂੰ ਸਰਕਾਰਾਂ ਅਣਗੌਲਿਆ ਕਰ ਰਹੀਆਂ ਹਨ ਜੋ ਹੁਣ ਬਰਦਾਸ਼ਤ ਤੋਂ ਬਾਹਰ ਹੈ ਪੁੰਜ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋ ਮੰਗ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਫ੍ਰੀ ਬੱਸ ਸਫ਼ਰ ਦੀ ਇਸ ਮੰਗ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਪੱਤਰਕਾਰ ਆਪਣੇ ਦਫਤਰਾਂ ਤੱਕ ਫ੍ਰੀ ਸਫ਼ਰ ਦਾ ਲਾਹਾ ਲੈ ਸਕਣ ਇਸ ਮੌਕੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਰਜੇਸ਼ ਕੌਂਡਲ,ਹਰਸ਼ ਪੁੰਜ,ਹਰਜੀਤ ਸਿੰਘ,ਗੌਰਵ, ਹਰਨੀਤ ਸਿੰਘ, ਕੁਲਦੀਪ ਸਿੰਘ ਦੀਪਾ, ਮਨਵਿੰਦਰ ਸਿੰਘ ਮਿਲਾਪ, ਜਸਵਿੰਦਰ ਸਿੰਘ ਮੱਲੀ, ਸੰਦੀਪ ਸਿੰਘ ਮਿਲਾਪ, ਸਾਹਿਬ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਰਾਜ ,ਬਲਜਿੰਦਰ ਸਿੰਘ, ਰਣਜੀਤ ਸਿੰਘ ਦਿਉਲ ,ਹਰਜੀਤ ਸਿੰਘ, ਪੁਨੀਤ , ਦਿਨੇਸ਼ ਵਾਲੀਆ, ਮਨਦੀਪ ਸਿੰਘ ਰਾਜਨ, ਅਨੀਸ਼ ਨਰੂਲਾ, ਕਰਨੈਲ ਸਿੰਘ, ਪਰਗਟ ਸਿੰਘ, ਪਲਵਿੰਦਰ ਸਿੰਘ ਵਾਲੀਆ, ਪਲਵਿੰਦਰਜੀਤ ਸਿੰਘ, ਗੁਰਵਿੰਦਰ ਸਿੰਘ ਕਾਹਲਵਾ ,ਸਤਪਾਲ ਸਿੰਘ, ਗੁਰਸੇਵਕ ਸਿੰਘ ਆਦਿ ਹਾਜਰ ਸਨ।

Related Articles

Back to top button