ਅੰਮ੍ਰਿਤਸਰ

ਅਕਾਲੀ ਦਲ ਦੀ ਬਗਾਵਤ ਬਾਰੇ ਮਜੀਠੀਏ ਨੇ ਤੋੜੀ ਚੁੱਪ, ਕਿਹਾ ਨਾ ਮੈਂ ਦਲ-ਬਦਲੂ, ਨਾ ਮੌਕਾਪ੍ਰਸਤ

ਅੰਮ੍ਰਿਤਸਰ 05 ਜੁਲਾਈ ( ਬਿਉਰੋ ) ਅਕਾਲੀ ਦਲ ਦੀ ਬਗਾਗਤ ਤੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਚੁੱਪ ਤੋੜਦਿਆਂ ਕਿਹਾ ਕਿ, ਨਾ ਤਾਂ ਮੈਂ ਦਲ-ਬਦਲੂ ਹਾਂ ਅਤੇ ਨਾ ਹੀ ਮੌਕਾਪ੍ਰਸਤ, ਮੈਂ ਤਾਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ,ਮਜੀਠੀਆ ਨੇ ਕਿਹਾ ਕਿ, ਸਾਰਿਆਂ ਨੂੰ ਡਰਾਮੇਬਾਜ਼ੀ ਛੱਡ ਕੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ, ਅਕਾਲੀ ਦਲ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ, ਜਿਸਨੂੰ ਤਗੜਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ, ਅਕਾਲੀ ਦਲ ਵਿਚ ਕੋਈ ਦੋ ਧੜੇ ਨਹੀਂ ਹਨ, ਪਾਰਟੀ ਦੇ 90 ਪ੍ਰਤੀਸ਼ਤ ਲੋਕ ਅਕਾਲੀ ਦਲ ਨੇ ਨਾਲ ਖੜੇ ਹਨ, ਜਿਹੜੇ ਵਿਰੋਧ ਕਰ ਰਹੇ ਨੇ, ਉਹ ਵੀ ਸਾਡੇ ਆਪਣੇ ਹੀ ਨੇ, ਅਸੀਂ ਇਕੱਠੇ ਰਹਿ ਕੇ ਕੰਮ ਕੀਤਾ ਹੈ। ਮਜੀਠੀਆ ਨੇ ਸਮੂਹ ਪਾਰਟੀ ਵਰਕਰਾਂ, ਆਗੂਆਂ ਅਤੇ ਪਾਰਟੀ ਖਿਲਾਫ ਇਸ ਵੇਲੇ ਚੱਲ ਰਹੇ ਕੁੱਝ ਆਗੂਆਂ ਨੂੰ ਅਪੀਲ ਕੀਤੀ ਕਿ, ਉਹ ਸਾਜਿਸ਼ਾਂ ਦਾ ਸਿਕਾਰ ਨਾ ਹੋਣ ਅਤੇ ਇਕੱਠੇ ਹੋ ਕੇ ਪਾਰਟੀ ਨੁੰ ਮਜ਼ਬੂਤ ਕਰਨ।

Related Articles

Back to top button