ਪਿੰਡ ਜੀਉਬਾਲਾ ਵਿਖੇ ਕਰਵਾਏ ਗਏ ਦਸਤਾਰ ਮੁਕਾਬਲੇ

ਤਰਨ ਤਾਰਨ 30 ਜੁਲਾਈ (ਪੁਸ਼ਪਿੰਦਰ ਬੰਟੀ ਗੁਰਵਿੰਦਰ ਸਿੰਘ ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਬਾਬਾ ਵੀਰ ਸਿੰਘ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਸੁੰਦਰ ਦਾਸ ਜੀ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ, ਲਿਟਿਲ ਫਲਾਵਰ ਸਕੂਲ ਪਿੰਡ ਖਹਿਰਾ, ਪਾਇਨ ਲੈਂਡ ਸਕੂਲ, ਸ੍ਰੀ ਗੁਰੂ ਅਰਜਨ ਦੇਵ ਸਕੂਲ ਪਿੰਡ ਅਗਾੜਾ ਪਿਛਾੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਉਬਾਲਾ, ਭਾਈ ਨੱਧਾ ਜੀ ਖਾਲਸਾ ਸਕੂਲ, ਸ੍ਰੀ ਗੁਰੂ ਹਰਗੋਬਿੰਦ ਸਕੂਲ ਪਿੰਡ ਦੋਬਲੀਆ,ਅਤੇ ਗੁਰੂ ਨਾਨਕ ਦੇਵ ਅਕੈਡਮੀ ਸਕੂਲਾ ਦੇ ਬੱਚਿਆ ਨੇ ਭਾਗ ਲਿਆ ਜਿਸ ਵਿੱਚ ਦਸਤਾਰ ਮੁਕਾਬਲੇ, ਕੇਸ ਲੰਬੇ ਮੁਕਾਬਲਾ ,ਸੁੰਦਰ ਲਿਖਾਈ ਮੁਕਾਬਲਾ ਜਿਸ ਵਿੱਚ ਵੱਖ ਵੱਖ ਇਲਾਕੇ ਦੇ ਸਕੂਲ ਦੇ ਬੱਚਿਆਂ ਨੇ ਭਾਗ ਲਿਆ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਨਿਸ਼ਾਨ ਸਿੰਘ, ਭਾਈ ਸੁਖਪਾਲ ਸਿੰਘ ,ਗੁਰਸੇਵਕ ਸਿੰਘ ਚੈਅਰਮੇਨ, ਡਾ .ਪਰਮਜੀਤ ਸਿੰਘ ,ਜਰਨੈਲ ਸਿੰਘ ਰਾਜਪੂਤ ,ਰਛਪਾਲ ਸਿੰਘ , ਜਸਬੀਰ ਸਿੰਘ ,ਸਰਵਨ ਸਿੰਘ ਕੁਲਦੀਪ ਸਿੰਘ ਆਦਿ ਹਾਜ਼ਰ ਸਨ



