ਭਾਜਪਾ ਦੇ ਕੇਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਦਿੱਤੇ ਵਿਵਾਦਤ ਬਿਆਨ ਖਿਲਾਫ਼ ਵੱਖ ਵੱਖ ਥਾਵਾਂ ਤੇ ਫੂਕੇ ਗਏ ਪੁਤਲੇ
ਕਿਸਾਨਾਂ ਦੇ ਨਾਲ ਨਾਲ ਸਿਆਸਦਾਨਾਂ ਅਤੇ ਵੱਡੀ ਅਫਸਰ ਸ਼ਾਹੀ ਦੀ ਵੀ ਹੋਵੇ ਜਾਂਚ :- ਮਾਣੋਚਾਹਲ, ਸਿੱਧਵਾਂ, ਸ਼ਕਰੀ

ਸ੍ਰੀ ਗੋਇੰਦਵਾਲ ਸਾਹਿਬ 10 ਨਵੰਬਰ ( ਰਣਜੀਤ ਸਿੰਘ ਦਿਉਲ )
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਵਿੱਚ ਅਨੇਕਾਂ ਥਾਵਾਂ ਤੇ ਭਾਜਪਾ ਸਰਕਾਰ ਅਤੇ ਉਸ ਦੇ ਕੇਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਦਿੱਤੇ ਵਿਵਾਦਤ ਬਿਆਨ ਦਾ ਵਿਰੋਧ ਕਰਦਿਆਂ ਭਾਜਪਾ ਸਰਕਾਰ ਅਤੇ ਰਵਨੀਤ ਬਿੱਟੂ ਦੇ ਪੁਤਲੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ,ਜਿਲ੍ਹਾ, ਜਿਲ੍ਹਾ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ, ਅਤੇ ਜਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਹੇਠ ਫੂਕੇ ਗਏ। ਇਸ ਮੌਕੇ ਪੈ੍ਸ ਨੋਟ ਜਾਰੀ ਕਰਦਿਆਂ ਪ੍ਰਿੰਸੀਪਲ ਨਵਤੇਜ ਸਿੰਘ ਏਕਲ ਗੱਡਾ ਅਤੇ ਰਣਜੋਧ ਸਿੰਘ ਗੱਗੋਬੂਆ ਨੇ ਦੱਸਿਆ ਕਿ ਜੋ ਪੁਤਲੇ ਰਵਨੀਤ ਬਿੱਟੂ ਦੇ ਫੂਕੇ ਗਏ ਹਨ ਉਹ ਉਸ ਵੱਲੋਂ ਦਿੱਤੇ ਗਏ ਬਿਆਨ ਕਿ ਕਿਸਾਨਾਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇ ਉਸ ਦੇ ਵਿਰੋਧ ਵਿੱਚ ਅੱਡਾ ਝਬਾਲ,ਅਤੇ ਮੇਨ ਚੌਕ ਖਡੂਰ ਸਾਹਿਬ ਵਿਖੇ ਪੁਤਲੇ ਫੂਕ ਕੇ ਵਿਰੋਧ ਕੀਤਾ ਗਿਆ ਹੈ। ਕਿਉਂਕਿ ਜਿਹੜੀ ਮੰਗ 70, 75 ਸਾਲਾਂ ਤੋਂ ਕਿਸਾਨ, ਅਤੇ ਆਮ ਲੋਕ ਇਹਨਾਂ ਤੋਂ ਕਰ ਰਹੇ ਹਨ ਕਿ ਮੰਤਰੀ , ਐਮ ਐਲ ਏ ਬਣਨ ਤੋਂ ਪਹਿਲਾਂ ਇਹਨਾਂ ਦੀ ਜਾਇਦਾਦ ਕੀ ਸੀ ਅਤੇ ਬਾਅਦ ਵਿੱਚ ਕਿੰਨੀ ਹੈ ਅਤੇ ਉਹ ਕਿਸ ਤਰ੍ਹਾਂ ਬਣਾਈ ਗਈ ਹੈ, ਉਹ ਜਾਂਚ ਅੱਜ ਤੱਕ ਕਿਉਂ ਨਹੀਂ ਕੀਤੀ ਗਈ,ਜਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ, ਅਤੇ ਹਰਬਿੰਦਰਜੀਤ ਸਿੰਘ ਕੰਗ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਦਿਆਲ ਸਿੰਘ ਮੀਆਂਵਿੰਡ, ਰੇਸਮ ਸਿੰਘ ਘੁਰਕਵਿੰਡ ਨੇ ਕਿਹਾ ਕਿ ਕਿਸਾਨ ਆਪਣੀ ਬਣਾਈੇ ਹੋਈ ਹਰੇਕ ਜਾਇਦਾਦ ਦੀ ਜਾਂਚ ਕਰਵਾਉਣ ਲਈ ਤਿਆਰ ਹੈ ਪਰ ਨਾਲ ਹੀ ਇਹਨਾਂ ਸਾਰਿਆਂ ਲੀਡਰਾਂ, ਮੰਤਰੀਆਂ, ਸਾਬਕਾ ਮੁੱਖ ਮੰਤਰੀ, ਪ੍ਧਾਨ ਮੰਤਰੀਆਂ , ਵੱਡੀ ਅਫਸਰ ਸਾਹੀ ਦੀ ਜਾਂਚ ਵੀ ਉਹਨਾਂ ਏਜੰਸੀਆਂ ਵੱਲੋਂ ਕਰਵਾਈ ਜਾਵੇ ਜਿਹੜੀਆਂ ਏਜੰਸੀਆਂ ਨੇ ਕਿਸਾਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਨੀ ਹੈ ਅਤੇ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਦੀ ਜਾਇਦਾਦ ਜ਼ਬਤ ਕਰਕੇ ਆਮ ਲੋਕਾਂ ਵਿੱਚ ਵੰਡੀ ਜਾਵੇ ਕਿਉਂਕਿ ਇਹਨਾਂ ਵੱਲੋਂ ਬਣਾਈਆਂ ਜਾਇਦਾਦਾਂ ਉਹਨਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੋ ਬਣਾਈਆਂ ਹਨ ਜੋ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਸਖਤ ਮਿਹਨਤ ਕਰ ਕੇ ਬਣਾਉਂਦਾ ਹੈ। ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਉੱਪਰ ਸਖਤ ਕਾਰਵਾਈ ਕਰਕੇ ਸਖਤ ਤੋ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਆਗੂਆਂ ਨੇ ਅੱਗੇ ਦੱਸਦਿਆਂ ਕਿਹਾ ਕਿ 75 ਸਾਲਾਂ ਤੋਂ ਆਮ ਵਰਗ ਦੀ ਲੁੱਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਲੀਡਰ ਆਪਣੀਆਂ ਤਿਜੌਰੀਆ ਭਰ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਪੰਚੀ ਚੌਣਾਂ ਸਮੇਂ ਵੱਡੀਆਂ ਹੇਰਾ ਫੇਰੀਆਂ ਐਮ ਐਲ ਏ ਤੇ ਮੰਤਰੀਆਂ ਵੱਲੋਂ ਕੀਤੀਆਂ ਗਈਆਂ ਹਨ, ਸਰਪੰਚੀ ਦੋ ਦੋ ਕਰੋੜ ਵਿੱਚ ਵੇਚਣ ਵਾਲੇ ਆਮ ਲੋਕਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਦੀ ਗੱਲ ਕਰ ਰਹੇ ਹਨ। ਜਾਇਦਾਦਾਂ ਦੀ ਜਾਂਚ ਉਹਨਾਂ ਲੋਕਾਂ ਦੀ ਕਰਾ ਰਹੇ ਨੇ ਜਿੰਨਾ ਦੀ ਮੰਡੀਆਂ ਵਿੱਚ ਸਰੇਆਮ ਲੁੱਟ ਹੋਈ ਆ। ਪਰ ਫੇਰ ਵੀ ਕਿਸਾਨ ਕਿਸੇ ਵੀ ਜਾਂਚ ਤੋ ਪਿੱਛੇ ਨਹੀਂ ਹੱਟਣਗੇ ਪਰ ਸਰਤ ਇਹ ਕਿ ਹਰੇਕ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ,ਸਾਬਕਾ ਮੰਤਰੀ, ਮੌਜੂਦਾਂ ਮੰਤਰੀ ,ਸਾਬਕਾ ਐਲ ਐਲ ਏ,ਮੌਜੂਦਾ ਐਮ ਐਲ ਏ, ਵੱਡੀ ਅਫਸਰ ਸਾਹੀ ਉਹਨਾਂ ਦੇ ਚਹੇਤਿਆਂ ਦੀ ਵੀ ਜਾਂਚ ਜਰੂਰ ਕੀਤੀ ਜਾਵੇ। ਵੱਖ ਵੱਖ ਥਾਵਾਂ ਤੇ ਹਾਜਿਰ ਆਗੂਆਂ ਵਿੱਚ ਮਨਜਿੰਦਰ ਸਿੰਘ ਮੰਨਾ ਕਰਮੂਵਾਲ,ਨਿਰਵੈਲ ਸਿੰਘ ਧੁੰਨ, ਦਰਸਨ ਸਿੰਘ ਰੱਤੋਕੇ, ਬਲਦੇਵ ਸਿੰਘ ਮੁੰਡਾ ਪਿੰਡ, ਸੁਖਚੈਨ ਸਿੰਘ ਅੱਲੋਵਾਲ, ਇੰਕਬਲ ਸਿੰਘ ਵੜਿੰਗ, ਗੁਰਜਿੰਦਰ ਸਿੰਘ ਅੱਲੋਵਾਲ, ਮਨਜੀਤ ਸਿੰਘ ਵੈਰੋਵਾਲ, ਹਰਜਿੰਦਰ ਸਿੰਘ ਘੱਗੇ, ਪਰਮਜੀਤ ਸਿੰਘ ਛੀਨਾ, ਬਲਜੀਤ ਸਿੰਘ ਝਬਾਲ, ਕੁਲਜੀਤ ਸਿੰਘ ਛੀਨਾ, ਜਸਵਿੰਦਰ ਸਿੰਘ ਛੀਨਾ, ਸਾਹਿਬ ਸਿੰਘ, ਲਖਵਿੰਦਰ ਸਿੰਘ ਗੰਡੀਵਿੰਡ ਆਦਿ ਵੱਖ ਵੱਖ ਥਾਵਾਂ ਤੇ ਹਾਜਿਰ ਸਨ।



