ਤਰਨ ਤਾਰਨ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਅਰਥੀ ਫੂਕ ਮੁਜਾਹਰੇ ਦੂਜੇ ਦਿਨ ਵੀ ਜਾਰੀ: ਮਾਨੋਚਾਹਲ

ਕਿਸਾਨਾਂ ਦੇ ਨਾਲ ਨਾਲ ਰਾਜਨੀਤਿਕ ਲੋਕਾਂ ਦੀ ਜਾਇਦਾਦ ਦੀ ਹੋਵੇ ਜਾਂਚ : ਕਿਸਾਨ ਆਗੂ

ਤਰਨ ਤਾਰਨ 11 ਨਵੰਬਰ ( ਰਣਜੀਤ ਸਿੰਘ ਦਿਉਲ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਤਰਨ ਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ, ਜਿਲਾ ਇਨਚਾਰਜ ਹਰਪ੍ਰੀਤ ਸਿੰਘ ਸਿੱਧਵਾ,ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਪ੍ਰਿੰਸੀਪਲ ਨਵਤੇਜ ਸਿੰਘ ਏਕਲ ਗੱਡਾ ਦੀ ਅਗਵਾਈ ਚ ਰਵਨੀਤ ਬਿੱਟੂ ਦੇ ਅਰਥੀ ਫੂਕ ਮੁਜਾਹਰੇ ਜਾਰੀ ਰਹੇ ,ਇਸ ਮੌਕੇ ਕਿਸਾਨ ਆਗੂਆਂ ਨੇ ਲਿਖ਼ਤੀ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ ਤੇ ਆਰਐਸਐਸ ਦਾ ਦੁੱਮਡੱਲਾ ਬਣਕੇ ਬਿਆਨ ਦਿੱਤਾ ਹੈ ਕਿ ਕਿਸਾਨ ਤਾਲਿਬਾਨ ਵਰਗਾ ਵਿਵਹਾਰ ਕਰ ਰਹੇ ਹਨ ਤੇ ਕਿਸਾਨ ਆਗੂਆਂ ਨੇ ਬਹੁਤ ਜ਼ਮੀਨਾਂ ਜਾਇਦਾਦਾਂ ਬਣਾਈਆਂ ਹਨ ਤੇ ਉਹਨਾਂ ਦੇ ਕਰੋੜਾਂ ਦੇ ਕਾਰੋਬਾਰ ਹਨ। ਅਸੀਂ ਕੇਂਦਰ ਸਰਕਾਰ ਵੱਲੋਂ ਜ਼ਿਮਨੀ ਚੋਣਾਂ ਤੋਂ ਬਾਅਦ ਕਿਸਾਨ ਆਗੂਆਂ ਦੀ ਸੰਪਤੀ ਦੀ ਜਾਂਚ ਕਰਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਬਿੱਟੂ ਦੇ ਬਿਆਨ ਦਾ ਸਵਾਗਤ ਕਰਦੇ ਹਾਂ ।ਇਹ ਜਾਂਚ ਦਾ ਘੇਰਾ ਪਿਛਲੇ 77 ਸਾਲਾ ਤੋਂ ਲੈ ਕੇ ਹੁਣ ਤੱਕ ਕੇਂਦਰ ਤੇ ਸੂਬਿਆਂ ਵਿਚ ਰਹੀਆਂ ਸਰਕਾਰਾਂ ਤੇ ਸੰਸਦ ਮੈਂਬਰ, ਵਿਧਾਇਕਾਂ, ਰਿਟਾਇਰ ਤੇ ਮਜੂਦਾ ਸਾਰੀ ਅਫ਼ਸਰਸ਼ਾਹੀ ਤੇ 110 ਦੇਸ਼ੀ ਕਾਰਪੋਰੇਟ ਘਰਾਣਿਆਂ ਸਮੇਤ ਮਾਫੀਏ ਗਰੁੱਪਾਂ ਦੀ ਸੰਪਤੀ ਦੀ ਜਾਂਚ ਕਿਸੇ ਸੁਪਰੀਮ ਕੋਰਟ ਦੇ ਜੱਜ ਅਧੀਨ ਕਮੇਟੀ ਬਣਾਕੇ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਅਚੱਲ ਤੇ ਚੱਲ ਵਾਧੂ ਸਰੋਤਾਂ ਤੋਂ ਬਣਾਈ ਜਾਇਦਾਦ ਜ਼ਬਤ ਕਰਕੇ ਗਰੀਬੀ ਰੇਖਾ ਤੋਂ ਹੇਠ ਰਹਿੰਦੇ 20 ਕਰੋੜ ਲੋਕਾਂ ਤੇ ਬੇਜ਼ਮੀਨਿਆਂ ਵਿੱਚ ਵੰਡੀ ਜਾਵੇ ਕਿਉਂਕਿ ਕੁਦਰਤੀ ਸਾਧਨਾਂ ਉਤੇ ਸਾਰਿਆਂ ਦਾ ਬਰਾਬਰ ਦਾ ਹੱਕ ਹੈ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਜੱਥੇਬੰਦੀ ਵੱਲੋਂ ਕਿਸਾਨ ਵਿਰੋਧੀ ਦਿੱਤੇ ਬਿਆਨ ਵਿਰੁੱਧ ਅੱਜ ਸੈਂਕੜੇ ਥਾਵਾਂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਕੱਲ ਨੂੰ ਵੀ ਪੰਜਾਬ ਭਰ ਵਿੱਚ ਪੁਤਲੇ ਫੂਕ ਰੋਸ ਮੁਜ਼ਾਹਰੇ ਦੂਜੇ ਦਿਨ ਵੀ ਜਾਰੀ ਰਹੇ । ਕਿਸਾਨ ਆਗੂਆਂ ਅੱਗੇ ਕਿਹਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਲਾਹ ਕਰਕੇ ਦੇਸ਼ ਵਿਚ ਹਰ ਰੋਜ਼ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਰਹੇ 115 ਕਿਸਾਨਾਂ ਮਜ਼ਦੂਰਾਂ,4 ਲੱਖ ਤੋਂ ਵੱਧ ਖ਼ੁਦਕਸ਼ੀ ਕਰ ਚੁੱਕੇ ਕਿਸਾਨ ਮਜ਼ਦੂਰ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ। ਦੇਸ਼ ਵਿਚ ਸਨ 2000 ਤੋਂ ਲੈਕੇ 2015 ਤੱਕ ਕਿਸਾਨਾਂ ਦੇ ਫਸਲਾਂ ਦੇ ਭਾਅ ਵਿੱਚ 45 ਲੱਖ ਕਰੋੜ ਦੇ ਪਏ ਘਾਟੇ ਤੇ ਪੰਜਾਬ ਵਿੱਚ ਕਾਡਲਾ ਬੰਦਰਗਾਹ ਤੋਂ ਕਾਰਪੋਰੇਟ ਕੰਪਨੀਆਂ ਦੁਆਰਾ ਨਸ਼ਾ ਸਪਲਾਈ ਕਰਕੇ ਰੋਜ਼ ਮਰ ਰਹੇ ਨੋਜਵਾਨਾਂ ਦੀ ਜਾਂਚ ਵੀ ਕੇਂਦਰੀ ਮੰਤਰੀ ਨੂੰ ਕਰਵਾਉਣੀ ਚਾਹੀਦੀ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਕੇਂਦਰੀ ਰਾਜ ਮੰਤਰੀ ਤੇ ਮੋਦੀ ਸਰਕਾਰ ਦੇ ਖਿਲਾਫ ਸੰਘਰਸ਼ ਦੇ ਅਗਲੇ ਪੜਾਅ ਕੀ ਹੋਣ,ਉਹ ਵੀ ਤੈਅ ਜਾਣਗੇ ਹਾਜ਼ਰ ਆਗੂ ਸਰਵਨ ਸਿੰਘ ਵਲੀਪੁਰ, ਸਤਨਾਮ ਸਿੰਘ ਖੈਹਿਰਾ,ਕੁਲਦੀਪ ਸਿੰਘ ਬੁੱਘਾ, ਅਮਰੀਕ ਸਿੰਘ ਜੰਡੋਕੇ,ਸੁਖਦੇਵ ਸਿੰਘ ਮਾਨੋਚਾਹਲ, ਰਾਜਵਿੰਦਰ ਸਿੰਘ ਵਲੀਪੁਰ, ਕੁਲਵਿੰਦਰ ਸਿੰਘ ਵਾਂ,ਨਿਰਵੈਲ ਸਿੰਘ ਬੁੱਘਾ ਆਦਿ ਆਗੂ ਹਾਜ਼ਰ ਸਨ।

Related Articles

Back to top button