ਘਾਟੇ ਵਿੱਚ ਚੱਲਣ ਵਾਲਾ ਰੋਡਵੇਜ਼ ਡੀਪੂ ਪੱਟੀ ਆਇਆ ਪ੍ਰੋਫਿਟ ਚ : ਜੀ ਐੱਮ
ਲਾਲਜੀਤ ਭੁੱਲਰ ਵੱਲੋ ਵਰਕਸਾਪ ਦੀ ਨਵੀ ਬਿਲਡਿੰਗ ਲਈ 4.50 ਕਰੋੜ ਕਰਵਾਏ ਜਾਰੀ

ਤਰਨ ਤਾਰਨ 12 ਨਵੰਬਰ ( ਰਣਜੀਤ ਸਿੰਘ ਦਿਉਲ ) ਪੰਜਾਬ ਰੋਡਵੇਜ ਡੀਪੂ ਪੱਟੀ ਜੋ ਪਿਛਲੇ ਲੰਬੇ ਸਮੇ ਤੌ ਬੁਨਿਆਦੀ ਸਹੂਲਤਾ ਤੌ ਸੱਖਣਾ ਹੋਣ ਕਾਰਨ ਘਾਟੇ ਵਿੱਚ ਚੱਲ ਰਿਹਾ ਸੀ, ਤੇ ਹੁਣ ਮੋਜੂਦਾ ਸਰਕਾਰ ਅਤੇ ਟਰਾਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਉਦਮ ਸਦਕਾ ਡੀਪੂ ਲਈ ਸਪੇਅਰਪਾਰਟਸ, ਟਾਇਰ, ਨਵੇ ਟਾਇਮ ਦੀਆਂ ਸੁਵਿਧਾ ਦੇਣ ਕਾਰਨ 37 ਲੱਖ ਦੇ ਘਾਟੇ ਵਿੱਚੌ ਨਿਕਲ ਕੇ ਪ੍ਰੋਫੈਟ ਵਿੱਚ ਜਾਣਾ ਸੁਰੂ ਹੋ ਗਿਆ ਹੈ। ਉਪਰੋਕਤ ਸਬਦਾ ਦਾ ਪ੍ਰਗਟਾਵਾ ਕਰਦਿਆ ਡੀਪੂ ਦੇ ਜੀ ਐਮ ਰਣਜੀਤ ਸਿੰਘ ਨੇ ਦੱਸਿਆ ਕਿ ਡੀਪੂ ਪੱਟੀ ਤੋ 90 ਦੇ ਕਰੀਬ ਰੂਟ ਚੱਲਦੇ ਹਨ, ਜੋ 20 ਤੌ 21 ਹਜਾਰ ਕਿਲੋਮੀਟਰ ਪ੍ਰਤੀ ਦਿਨ ਤੈਅ ਕਰਦੇ ਹਨ ਤੇ ਇਹਨਾ ਬੱਸਾ ਵਿੱਸ ਵੀ ਟੀ ਐਸ ਸਿਸਟਮ ਲੱਗੇ ਹੋਏ ਹਨ। ਜਿਹਨਾ ਦਾ ਕੰਟਰੋਲ ਹੈਡ ਆਫਿਸ ਅਤੇ ਸਾਡੇ ਦਫਤਰ ਪਾਸ ਹੈ।ਡੀਪੂ ਵਿੱਚ ਪੂਰਾ ਸਟਾਫ ਹੈ ਜੋ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਹਨਾ ਕਿਹਾਕਿ ਸਭ ਤੌ ਲੰਬੇ ਰੂਟ ਦਿੱਲੀ ਅਤੇ ਜੰਮੂ ਕਟੜਾ ਦੇ ਹਨ ਜੋ ਨਿਰਵਿਘਨ ਚੱਲ ਰਹੇ ਹਨ। ਇਸ ਤੌ ਇਲਾਵਾ ਪੰਜਾਬ ਦੇ ਵੱਖ ਵੱਖ ਕੋਨਿਆ ਲਈ ਪੱਟੀ ਡੀਪੂ ਤੋ ਰੋਡਵੇਜ ਅਤੇ ਪਨਬੱਸ ਦੇ ਨਿਰਵਿਘਨ ਰੂਟ ਚੱਲ ਰਹੇ ਹਨ। ਉਹਨਾ ਕਿਹਾ ਕਿ ਇਸ ਤੌ ਇਲਾਵਾ ਡੀਪੂ ਵਿੱਚ ਪੰਜ ਸੱਤ ਬੱਸਾ ਸਪੇਅਰ ਖਲੋਤੀਆ ਰਹਿੰਦੀਆ ਹਨ. ਉਹ ਇਸ ਲਈ ਕਿ ਜਦ ਕੋਈ ਬੱਸ ਰੂਟ ਤੇ ਗਈ ਕਿਸੇ ਕਾਰਨ ਕਰਕੇ ਖਰਾਬ ਹੋ ਜਾਵੇ ਤਾ ਇਹਨਾ ਬੱਸਾ ਨੂੰ ਉਹਨਾ ਰੂਟਾ ਤੇ ਭੇਜ ਦਿੱਤਾ ਜਾਜਾ ਹੈ ਤਾ ਕਿ ਸਵਾਰੀਆ ਨੂੰ ਕਿਸੇ ਤਰਾ ਦੀਆ ਮੁਸਕਿਲਾ ਦਾ ਸਾਹਮਣਾ ਨਾ ਕਰਨਾ ਪਵੇ। ਜੀ ਐਮ ਨੇ ਕਿਹਾ ਕਿ ਬੱਸਾ ਦੀ ਰਿਪੇਅਰ ਲਈ ਡੀਪੂ ਵਿੱਚ ਪੂਰਾ ਸਪੇਅਰ ਪਾਰਟਸ ਮੋਜੂਦ ਹੌਣ ਤੌ ਇਲਾਵਾ ਵੌਲਵੋ ਬੱਸਾ, ਮਿੰਨੀ ਬੱਸਾ ਅਤੇ ਵੱਡੀਆ ਬੱਸਾ ਦੇ ਨਵੇ ਟਾਇਰਾ ਦਾ ਸਟਾਕ ਮੋਜੂਦ ਹੈ। ਡੀਪੂ ਦੀ ਬਿਲਡਿੰਗ ਦੀ ਖਸਤਾ ਹਾਲਤ ਸਬੰਧੀ ਉਹਨਾ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੀ ਬਿਲਡਿੰਗ ਲਈ ਮੰਤਰੀ ਭੁੱਲਰ ਵੱਲੌ 4.50 ਕਰੋੜ ਦੀ ਗਰਾਟ ਮਨਜੂਰ ਕਰਵਾ ਦਿੱਤੀ ਹੈ ਤੇ ਇਸ ਲਈ ਆਰਟੀਟੈਕਟ ਵੱਲੌ ਨਕਸਾ ਤਿਆਰ ਕੀਤਾ ਗਿਆ ਹੈ। ਜਿਸ ਦੀ ਸਰਕਾਰ ਵੱਲੌ ਮਨਜੂਰੀ ਮਿਲ ਗਈ ਹੈ ਤੇ ਜਲਦ ਹੀ ਨਵੀ ਅਧੁਨਿਕ ਤਕਨੀਕ ਦੀ ਬਿਲਡਿੰਗ ਬਨਣੀ ਸੁਰੂ ਹੋ ਜਾਵੇਗੀ।



