ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ ਸ੍ਰੀ ਬਾਉਲੀ ਸਾਹਿਬ ਤੋੰ ਸਜਾਇਆ ਅਲੌਕਿਕ ਨਗਰ ਕੀਰਤਨ

ਸ੍ਰੀ ਗੋਇੰਦਵਾਲ ਸਾਹਿਬ 14 ਨਵੰਬਰ ( ਰਣਜੀਤ ਸਿੰਘ ਦਿਉਲ ) ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਚ ਇੱਕ ਮਹਾਨ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਤੋਂ ਸਜਾਇਆ ਗਿਆ ,ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਵਲੋੰ ਅਰਦਾਸ ਕਰਨ ਉਪਰੰਤ ਹੋਈ ,ਇਹ ਨਗਰ ਕੀਰਤਨ ਨਗਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਸਮਾਪਤ ਹੋਵੇਗਾ,ਇਸ ਮੌਕੇ ਵੱਖ ਵੱਖ ਪੜਾਵਾਂ ਤੇ ਨਗਰ ਕੀਰਤਨ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਸੰਗਤਾਂ ਲਈ ਵੱਖ ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ,ਇਸ ਮੌਕੇ ਵੱਖ ਵੱਖ ਪੜਾਵਾਂ ਤੇ ਰਾਗੀ ਅਤੇ ਢਾਡੀ ਜਥਿਆਂ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ,ਇਸ ਮੌਕੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸ਼ਾਂਤੀਪੂਰਨ ਸੰਸਾਰ ਦੀ ਸਿਰਜਣਾ ਲਈ ਮਾਰਗਦਰਸ਼ਨ ਕਰਦੀਆਂ ਹਨ,ਉਹਨਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਕਿਰਤ ਕਰੋ,ਨਾਮ ਜਪੋ, ਵੰਡ ਛਕੋ ਤੇ ਅਮਲ ਕਰਦੇ ਹੋਏ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ,ਇਸ ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਮਾਨ,ਸੁਖਦੇਵ ਸਿੰਘ ਮੱਲਮੋਹਰੀ ,ਰਸ਼ਪਾਲ ਸਿੰਘ,ਹਰਪ੍ਰੀਤ ਸਿੰਘ ਧੁੰਨਾ ਡਾਇਰੈਕਟਰ ਮੰਡੀ ਬੋਰਡ ਪੰਜਾਬ, ਨਿਰਮਲ ਸਿੰਘ ਢੋਟੀ ਸਰਪੰਚ ,ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀਆ,ਹਰਪਿੰਦਰ ਸਿੰਘ ਗਿੱਲ, ਮੋਹਨ ਸਿੰਘ ਬੱਲਾ,ਗੁਰਦੇਵ ਸਿੰਘ ਗੁਰਾ, ਮੈਂਬਰ ਆਨੰਦ ਸਿੰਘ, ਮੈਂਬਰ ਗੁਰਸਾਹਿਬ ਸਿੰਘ,ਦੇਸ਼ਵੀਰ ਸਿੰਘ ਪਵਾਰ,ਮੈਂਬਰ ਹਰਜੀਤ ਸਿੰਘ, ਮੈਂਬਰ ਜਸਬੀਰ ਸਿੰਘ, ਮੈਂਬਰ ਹਰਚਰਨ ਸਿੰਘ, ਮੈਂਬਰ ਬਲਜਿੰਦਰ ਸਿੰਘ, ਸਤਨਾਮ ਸਿੰਘ ਰਾਜਾ, ਗੁਰਪ੍ਰੀਤ ਸਿੰਘ ਗੋਪੀ, ਹਰਭਜਨ ਸਿੰਘ ਰਠੌੜ, ਲਾਡੀ ਬਾਠ, ਮਸਟਰ ਬਲਵਿੰਦਰ ਸਿੰਘ ਰਾਜੂ, ਰੁਪਿੰਦਰ ਸਿੰਘ ਡਿੰਪਲ,ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ, ਯੂਥ ਆਗੂ ਵਰਿੰਦਰ ਸਿੰਘ ਜੋਤੀ,ਸੁਖਬੀਰ ਸਿੰਘ ਫੌਜੀ,ਯੂਥ ਆਗੂ ਸ਼ੇਰ ਸਿੰਘ,ਚੇਅਰਮੈਨ ਗੁਰਨਾਮ ਸਿੰਘ ਲਾਡੀ, ਪ੍ਰਧਾਨ ਗੁਰਮੀਤ ਸਿੰਘ,ਯੂਥ ਆਗੂ ਰੁਪਿੰਦਰ ਸਿੰਘ ਲਾਹੌਰੀਆ, ਸਾਬਕਾ ਪੰਚ ਹਰਜੀਤ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਰਜਿੰਦਰ ਸਿੰਘ ਫੌਜੀ, ਸਾਬਕਾ ਪੰਚ ਮੱਸਾ ਸਿੰਘ,ਯੂਥ ਆਗੂ ਮਨਪ੍ਰੀਤ ਸਿੰਘ ਸ਼ੈਲੀ, ਭੁਪਿੰਦਰ ਸਿੰਘ ਮਾਲਕੋ,ਗੁਰਮਾਣਕ ਸਿੰਘ, ਬਾਬਾ ਲੱਖਾ ਸਿੰਘ,ਯੂਥ ਆਗੂ ਗੁਰਵਿੰਦਰ ਸਿੰਘ ਗੋਲਡੀ,ਮੈਂਬਰ ਪੰਚਾਇਤ ਗੁਰਸੇਵਕ ਸਿੰਘ,ਸੁਰਜਨ ਸਿੰਘ ਲਾਹੌਰੀਆ, ਗੁਰਚਰਨ ਸਿੰਘ ਲਾਹੌਰੀਆ, ਜੋਗਿੰਦਰ ਸਿੰਘ ਲਾਹੌਰੀਆ, ਯੂਥ ਆਗੂ ਜਸਵਿੰਦਰ ਸਿੰਘ ਲਾਹੌਰੀਆ, ਯੂਥ ਆਗੂ ਰਵਿੰਦਰ ਸਿੰਘ ਲਾਹੌਰੀਆ ਆਦਿ ਨੇ ਵੀ ਨਗਰ ਕੀਰਤਨ ਚ ਹਾਜ਼ਰੀ ਭਰੀ



