ਤਰਨ ਤਾਰਨ

21 ਨਵੰਬਰ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋੰ ਪਿੰਡ ਸੇਰੋਂ ਵਿਖੇ ਹੋਵੇਗੀ ਵਿਸ਼ਾਲ ਰੈਲੀ

ਸੰਭੂ ਬਾਡਰ ਤੇ ਚੱਲ ਰਹੇ ਮੋਰਚੇ ਦੇ ਸਬੰਧ ਵਿੱਚ ਲਏ ਜਾਣਗੇ ਅਹਿਮ ਫ਼ੈਸਲੇ :- ਮਾਣੋਚਾਹਲ, ਸਿੱਧਵਾਂ, ਸ਼ਕਰੀ

ਤਰਨ ਤਾਰਨ 16 ਨਵੰਬਰ ( ਰਣਜੀਤ ਸਿੰਘ ਦਿਉਲ )ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਪ੍ਧਾਨ ਸਤਨਾਮ ਸਿੰਘ ਮਾਣੋਚਾਹਲ, ਜਿਲ੍ਹਾ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ,ਜਿਲਾ ਸਕੱਤਰ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ 21 ਨਵੰਬਰ ਨੂੰ ਬਾਬਾ ਸਿਧਾਣਾ ਜੀ ਦੇ ਅਸਥਾਨ ਪਿੰਡ ਸੇਰੋਂ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਆਮ ਵਰਗ ਦੇ ਲੋਕ ,ਨੋਜਵਾਨ, ਕਿਸਾਨਾਂ ਮਜਦੂਰਾਂ ਅਤੇ ਬੀਬੀਆ ਵੱਲੋਂ ਵੱਡੀ ਪੱਧਰ ਤੇ ਹਾਜਰੀ ਭਰੀ ਜਾਵੇਗੀ। ਵਿਸ਼ਾਲ ਰੈਲੀ ਵਿੱਚ ਸੰਭੂ ਬਾਡਰ ਤੇ ਚੱਲ ਰਹੇ ਮੋਰਚੇ ਦੇ ਸਬੰਧ ਵਿੱਚ ਅਹਿਮ ਫ਼ੈਸਲੇ ਲੈਕੇ ਮੋਰਚੇ ਨੂੰ ਮਜਬੂਤ ਕੀਤਾ ਜਾਵੇਗਾ।। ਇਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆਂ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ, ਰਣਜੋਧ ਸਿੰਘ ਗੱਗੋਬੂਆ ਨੇ ਦੱਸਿਆ ਕਿ ਸੰਭੂ ਬਾਡਰ ਤੇ ਚੱਲ ਰਹੇ ਮੋਰਚੇ ਨੂੰ ਤਕਰੀਬਨ 278 ਦਿਨ ਹੋ ਗਏ ਹਨ ਜਿਸ ਵਿੱਚ ਅਨੇਕਾਂ ਕਿਸਾਨ ਮਜਦੂਰ ਅਤੇ ਬੀਬੀਆ ਸਹੀਦੀ ਦਾ ਜਾਮ ਪੀ ਗਏ ਹਨ ਪਰ ਸਰਕਾਰ ਕੁੰਬ ਕਰਨੀ ਨੀਦ ਵਿੱਚ ਸੁੱਤੀ ਪਈ ਆ। ਮੋਰਚੇ ਦੀ ਮਜਬੂਤੀ ਲਈ ਦੋਵਾਂ ਫੋਰਮਾਂ ਵੱਲੋਂ 16 ਨਵੰਬਰ ਅਤੇ 18 ਨਵੰਬਰ ਨੂੰ ਅਹਿਮ ਫ਼ੈਸਲੇ ਲਏ, ਜਾਣਗੇ। ਇਸੇ ਸਬੰਧ ਵਿੱਚ ਜਿਲ੍ਹਾ ਤਰਨਤਾਰਨ ਦੀ ਕੋਰ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਜਿਸ ਵਿੱਚ ਸੂਬੇ ਦੇ ਸੀਨੀਅਰ ਆਗੂ ਸਤਨਾਮ ਸਿੰਘ ਪੰਨੂੰ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।ਮੀਟਿੰਗ ਵਿੱਚ ਹਾਜਿਰ ਆਗੂਆਂ ਵਿੱਚ ਜਰਨੈਲ ਸਿੰਘ ਨੂਰਦੀ,ਫਤਿਹ ਸਿੰਘ ਪਿੱਦੀ, ਹਰਬਿੰਦਰਜੀਤ ਸਿੰਘ ਕੰਗ, ਦਿਆਲ ਸਿੰਘ ਮੀਆਂਵਿੰਡ, ਰੇਸਮ ਸਿੰਘ ਘੁਰਕਵਿੰਡ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਬੀਬੀ ਰਣਜੀਤ ਕੌਰ ਕੱਲਾ,ਬੀਬੀ ਦਵਿੰਦਰ ਕੋਰ ਪਿੱਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ ਜੋ ਦੋਵੇਂ ਫੋਰਮ 16 ਅਤੇ 18 ਨਵੰਬਰ ਨੂੰ ਜੋ ਫੈਸਲੇ ਲੈਣਗੇ ਉਹਨਾਂ ਨੂੰ ਮੋਰਚੇ ਵਿੱਚ ਇੰਨਾ ਬਿੰਨ ਲਾਗੂ ਕੀਤਾ ਜਾਵੇਗਾ ਅਤੇ ਜੋ ਸਰਕਾਰ ਦੇ ਭਰਮ ਭੁਲੇਖੇ ਹਨ ਕਿ ਮੋਰਚੇ ਵਿੱਚ ਕਿਸਾਨਾਂ,ਮਜਦੂਰਾ ਦੀ ਗਿਣਤੀ ਘੱਟ ਰਹੀਂ ਹੈ ਉਹ ਵੀ ਦੂਰ ਕੀਤੇ ਜਾਣਗੇ। ਸੈਟਰ ਸਰਕਾਰ ਅਤੇ ਪੰਜਾਬ ਦੀ ਸਰਕਾਰ ਤੇ ਵਰਦਿਆ ਕਿਸਾਨ ਆਗੂਆਂ ਨੇ ਕਿਹਾ ਕਿ ਸਤਾ ਵਿੱਚ ਆਉਣ ਤੋਂ, ਪਹਿਲਾਂ ਕਿਸਾਨਾਂ ਦੀ ਹਮਾਇਤੀ ਕਹਾਉਣ ਵਾਲੀਆਂ ਸਰਕਾਰਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਵਾਸਤੇ ਦਿਨ ਰਾਤ ਮੰਡੀਆਂ ਵਿੱਚ ਰੋਲ ਰਹੀਆਂ ਹਨ । ਸਰਕਾਰਾਂ ਕਿਸਾਨਾਂ, ਮਜਦੂਰਾਂ ਅਤੇ ਆਮ ਵਰਗ ਦੇ ਲੋਕਾਂ ਦੀਆਂ ਮੁਸਕਿਲਾਂ ਹੱਲ ਕਰਨ ਵੱਲ ਧਿਆਨ ਨਹੀਂ ਦੇ ਰਹੀਆਂ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ, ਮਜਦੂਰਾਂ ਅਤੇ ਆਮ ਵਰਗ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀ ਤਾ ਆਉਦੇ ਦਿਨਾਂ ਵਿੱਚ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਸਾਰੇ ਵਰਗ ਦੇ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ 21 ਨਵੰਬਰ ਦੀ ਕੀਤੀ ਜਾ ਰਹੀ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਆਪਣੇ ਹੱਕ ਸਰਕਾਰਾਂ ਦੀਆਂ ਧੋਣਾ ਤੇ ਗੋਡੇ ਰੱਖ ਕੇ ਲਏ ਜਾ ਸਕਣ।

Related Articles

Back to top button