ਪੰਜਾਬ

ਵਰਕਿੰਗ ਕਮੇਟੀ ਵਲੋਂ ਸੁਖਬੀਰ ਬਾਦਲ ਦੇ ਅਸਤੀਫੇ ਤੇ ਫੈਸਲਾ ਨਾ ਲਏ ਜਾਣ ਤੋਂ ਬਾਅਦ ਪੰਥਕ ਸ਼ਖ਼ਸੀਅਤਾਂ ਦੀ ਪ੍ਰਤੀਕਿਰਿਆ

ਚੰਡੀਗੜ੍ਹ 18 ਨਵੰਬਰ ( ਰਣਜੀਤ ਸਿੰਘ ਦਿਉਲ ) ਪਾਰਟੀ ਦਾ ਦਰਦ ਕਿਸੇ ਨੂੰ ਨਹੀਂ ਹੈ। ਇਨ੍ਹਾਂ ਨੇ ਅੱਜ ਤੱਕ ਜੋ ਵੀ ਕੀਤਾ ਸੀ ਪ੍ਰਧਾਨ ਨੂੰ ਬਚਾਉਣ ਦੀ ਖਾਤਰ ਕੀਤਾ। ਜੇ ਅਸਤੀਫ਼ਾ ਦੇਣਾ ਸੀ ਅੱਜ ਤੋਂ ਸੱਤ ਸਾਲ ਪਹਿਲਾਂ ਦੇ ਦੇਣਾ ਚਾਹੀਦਾ ਸੀ। ਅੱਜ ਵੀ ਜੋ ਇਨ੍ਹਾਂ ਡਰਾਮਾ ਕੀਤਾ ਕਿ ਪਹਿਲਾਂ ਤਾਂ ਅਸਤੀਫਾ ਦੇ ਦਿਤਾ ਤੇ ਫਿਰ ਬਾਅਦ ‘ਚ ਸਾਰਿਆਂ ਨੂੰ ਕਹਿ-ਕੁਹਾ ਕੇ ਕਵਾਂ ਰੌਲੀ ਪਵਾ ਦਿਤੀ। ਅਸਤੀਫ਼ੇ ‘ਤੇ ਫੈਸਲਾ ਕਰਨ ਵਾਲੇ ਤਾਂ ਸਾਰੇ ਇਨ੍ਹਾਂ ਦੇ ਨਾਮਜ਼ਦ ਮੈਂਬਰ ਸਨ। ਜਿਨ੍ਹਾਂ ਨੇ ਕੋਈ ਗੱਲ ਕਰਨੀ ਸੀ, ਉਨ੍ਹਾਂ ਨੂੰ ਤਾਂ ਪਾਰਟੀ ‘ਚੋਂ ਬਾਹਰ ਕੱਢ ਦਿਤਾ। ਅਸੀਂ ਵੀ ਵਰਕਿੰਗ ਕਮੇਟੀ ‘ਚ ਸੀ। ਅਸੀਂ ਕੋਰ ਕਮੇਟੀ ‘ਚ ਵੀ ਸੀ।”
ਬੀਬੀ ਜਗੀਰ ਕੌਰ
”ਅੱਜ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ। ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਬਣੀ ਸੀ ਜਿਸ ਨੇ ਪੰਜਾਬ, ਪੰਜਾਬੀਆਂ ਤੇ ਸਿੱਖਾਂ ਦੀ ਉਨ੍ਹਾਂ ਨੇ ਹਿਮਾਇਤ ਕਰਨੀ ਸੀ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੂਹਰੇ ਰੱਖ ਕੇ ਸਾਰੀ ਗੱਲਬਾਤ ਹੋਣੀ ਚਾਹੀਦੀ ਸੀ। ਪਰ ਹੁਣ ਪਿਛਲੇ 28 ਸਾਲਾਂ ਤੋਂ ਬਾਦਲ ਪਰਿਵਾਰ ਨੇ ਇਸ ਪਾਰਟੀ ਦੇ ਉੱਤੇ ਅਪਣੀ ਪ੍ਰਧਾਨਗੀ ਜਮਾਈ ਹੋਈ ਸੀ। ਸੋ ਹੁਣ ਉਹ ਜਿਹੜੇ 28 ਸਾਲ ਤੋਂ ਪਾਰਟੀ ਨਾਲ ਜਿਹੜੇ ਕਿ ਬੰਦੇ ਪਾਰਟੀ ਨਾਲ ਜੁੜੇ ਹੋਏ ਨੇ ਉਹ ਅਸਲ ‘ਚ ਇਕ ਸ਼ਖਸੀਅਤ ਨਾਲ ਜੁੜੇ ਹਨ, ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ। ਫਿਰ ਜੇਕਰ ਇਹੋ ਜਿਹੀਆਂ ਗੱਲਾਂ ਹੋਣਗੀਆਂ ਤਾਂ ਫਿਰ ਕਿਸੇ ਨੂੰ ਇਸ ਨਾਲ ਹੈਰਾਨ ਨਹੀਂ ਹੋਣਾ ਚਾਹੀਦਾ। ਬਾਕੀ ਮੈਂ ਦੂਜੀ ਗੱਲ ਕਹਿ ਦਵਾਂ ਕਿ ਇਕ ਨਵੀਂ ਲੀਡਰਸ਼ਿਪ ਦੀ ਲੋੜ ਹੈ ਪੰਜਾਬ ਵਿੱਚ। ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਦਲਾਵ ਦੇ ਵਿਚ ਹੋਵੇ।”
ਸਿੱਖ ਬੁੱਧੀਜੀਵੀ ਗੁਰਪ੍ਰੀਤ ਸਿੰਘ
”ਜੇਕਰ ਸ਼੍ਰੋਮਣੀ ਅਕਾਲੀ ਦਲ ਹੋਵੇ ਤਾਂ ਕੋਰ ਕਮੇਟੀ ਦੇ ਆਗੂ ਫੈਸਲਾ ਕਰ ਲੈਣ। ਜਦੋਂ ਹੈ ਹੀ ਇਕ ਪਰਵਾਰ ਦੀ ਪਾਰਟੀ ਹੈ। ਬਾਦਲ ਪਰਵਾਰ ਦੀ ਪਾਰਟੀ ਹੈ। ਇਸੇ ਕਾਰਨ ਫੈਸਲਾ ਨਹੀਂ ਹੋਇਆ। ਉਹ ਫੈਸਲਾ ਲੈਣਗੇ ਵੀ ਕਿਵੇਂ? ਉਹ ਸ਼੍ਰੋਮਣੀ ਅਕਾਲੀ ਦਲ ਰਿਹਾ ਹੀ ਨਹੀਂ। ਇਸੇ ਕਾਰਨ ਅਸੀਂ ਕਹਿ ਰਹੇ ਹਾਂ ਕਿ ਪਾਰਟੀ ਨੂੰ ਸੁਰਜੀਤ ਕਰਨ ਦੀ ਜ਼ਰੂਰਤ ਹੈ। ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ, ਬਾਦਲ ਦਲ ਦੀ ਨਹੀਂ। ਹੁਣ ਐਨ.ਕੇ. ਸ਼ਰਮਾ ਵਰਗੇ ਅਕਾਲੀ ਥੋੜੀ ਹੋ ਸਕਦੇ ਜਿਹਨੇ ਅੱਜ ਇਸਤੀਫਾ ਦਿੱਤਾ ਕਿ ਜੇ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿਤਾ ਤਾਂ ਮੈਂ ਵੀ ਅਸਤੀਫ਼ਾ ਦੇ ਦੇਵਾਂਗਾ। ”
ਜਥੇਦਾਰ ਬਲਜੀਤ ਸਿੰਘ ਦਾਦੂਵਾਲ
”ਇਹ ਫੈਸਲਾ ਨਾਮਜ਼ਦ ਲੋਕ ਨਹੀਂ ਕਰ ਸਕੇ। ਇਹ ਲੋਕ ਇਸ ਪਰਵਾਰ ਦੀ ਝੋਲੀ ਚੁਕ ਕੇ ਅੱਗੇ ਆਏ ਹਨ। ਪਾਰਟੀ 103 ਸਾਲ ਪੁਰਾਣੀ ਹੈ, ਇਸ ਦੀ ਨੀਂਹ ਸ਼ਹੀਦੀਆਂ ‘ਤੇ ਰੱਖੀ ਗਈ ਸੀ, ਜਿਨ੍ਹਾਂ ‘ਚੋਂ ਕੋਈ ਵੀ ਪਾਰਟੀ ‘ਚ ਨਹੀਂ ਰਹਿ ਗਿਆ ਹੈ। ਇਹ ਖ਼ੁਦਗਰਜ਼ ਲੋਕਾਂ ਦਾ ਸਮੂਹ ਹੈ ਜੋ ਪੰਥਪ੍ਰਸਤ ਨਹੀਂ ਹੈ। ਜੇਕਰ ਅੱਜ ਤੋਂ ਦੋ-ਚਾਰ ਸਾਲ ਪਹਿਲਾਂ ਅਸਤੀਫ਼ਾ ਦੇ ਦਿੰਦੇ ਤਾਂ 2022 ‘ਚ ਸਰਕਾਰ ਵੀ ਪਾਰਟੀ ਦੀ ਬਣ ਜਾਂਦੀ। ਇਨ੍ਹਾਂ ਲੋਕਾਂ ਨੂੰ ਡਰ ਹੈ ਕਿ ਜੇਕਰ ਕਿਤੇ ਪਾਰਟੀ ਦੀ ਕਮਾਨ ਪੰਥਕ ਲੋਕਾਂ ਦੇ ਹੱਥ ‘ਚ ਆ ਗਈ ਤਾਂ ਕਿਸੇ ਨੇ ਸਾਨੂੰ ਨਹੀਂ ਵਰਕਿੰਗ ਕਮੇਟੀ ‘ਚ ਪਾਉਣਾ। ਇਹ ਕਿਹੜਾ ਪੰਜਾਬ ਜਾਂ ਪੰਥ ਨੂੰ ਰੋ ਰਹੇ ਹਨ। ਇਹ ਲੋਕ ਅਗਵਾਈ ਕਰਨ ਦੇ ਯੋਗ ਨਹੀਂ ਹਨ। ਅਕਾਲ ਤਖ਼ਤ ਨੇ ਸਿਰਫ਼ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਨ ਤੋਂ ਰੋਕਿਆ ਸੀ ਅਤੇ ਇਨ੍ਹਾਂ ਨੇ ਕਿਸੇ ਨੂੰ ਚੋਣ ਮੈਦਾਨ ‘ਚ ਨਹੀਂ ਉਤਾਰਿਆ।”
ਭਾਈ ਮਨਜੀਤ ਸਿੰਘ, ਸੁਧਾਰ ਲਹਿਰ

Related Articles

Back to top button