ਬਠਿੰਡਾ ਜਿਲ੍ਹੇ ਦੇ ਪਿੰਡ ਦੂਨੇਵਾਲਾ ਵਿਖੇ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਖੋਹਣ, ਅਤੇ ਕੀਤਾ ਲਾਠੀਚਾਰਜ ਅਤਿ ਨਿੰਦਣਯੋਗ :- ਮਾਣੋਚਾਹਲ, ਸਿੱਧਵਾਂ, ਸ਼ਕਰੀ
ਬਿਨਾ ਮੁਆਵਜ਼ਾ ਨਹੀ ਕਰਨ ਦਿਆਂਗੇ ਜਮੀਨਾਂ ਤੇ ਜਬਰੀ ਕਬਜ਼ਾ

ਤਰਨ ਤਾਰਨ 23 ਨਵੰਬਰ ( ਨਿਊਜ਼ ਬਿਉਰੋ ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਜਿਲ੍ਹਾ ਪ੍ਧਾਨ ਸਤਨਾਮ ਸਿੰਘ ਮਾਣੋਚਾਹਲ, ਹਰਪ੍ਰੀਤ ਸਿੰਘ ਸਿੱਧਵਾਂ, ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ ਅੱਜ ਵੱਖ ਵੱਖ ਥਾਵਾਂ ਤੇ ਭਾਰਤ ਮਾਲਾ ਪਰੋਜੈਕਟ ਅਧੀਨ ਆਉਦੀਂ ਜਮੀਨ ਤੇ ਕੱਲ ਬਠਿੰਡਾ ਜਿਲ੍ਹੇ ਦੇ ਪਿੰਡ ਦੂਨੇਵਾਲਾ ਵਿਖੇ ਕਿਸਾਨਾਂ ਦੀਆਂ ਜਮੀਨਾਂ ਤੇ ਜਬਰੀ ਕਬਜ਼ਾ ਕਰਨ ਲਈ ਅਤੇ ਵਿਰੋਧ ਕਰ ਰਹੇ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਕਰਨ ਦੇ ਵਿਰੋਧ ਵਿੱਚ ਵੱਖ ਵੱਖ ਥਾਵਾਂ ਤੇ ਸੈਟਰ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕ ਕੇ ਸਰਕਾਰ ਖਿਲਾਫ਼ ਜਮ ਕੇ ਨਾਰੇਬਾਜੀ ਕੀਤੀ ਗਈ। ਇਸ ਸਮੇਂ ਪੈ੍ਸ ਨੋਟ ਜਾਰੀ ਕਰਦਿਆਂ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ ਨੇ ਦੱਸਿਆ ਕਿ ਕੱਲ ਪੰਜਾਬ ਸਰਕਾਰ ਵੱਲੋਂ ਬਠਿੰਡਾ ਜਿਲ੍ਹੇ ਦੇ ਪਿੰਡ ਦੂਨੇਵਾਲਾ ਵਿਖੇ ਕਿਸਾਨਾਂ ਦੀਆਂ ਜਮੀਨਾਂ ਤੇ ਜਬਰੀ ਕਬਜ਼ਾ ਕੀਤਾ ਜਾ ਰਿਹਾ ਸੀ, ਕਿਉਂ ਕਿ ਪੰਜਾਬ ਸਰਕਾਰ ਦੀ ਵੱਡੀ ਅਫਸਰ ਸਾਹੀ ਵੱਲੋਂ ਝੂਠ ਬੋਲਦੇ ਹੋਏ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜਮੀਨਾਂ ਦਾ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ ਜਦੋਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਅਜੇੇ ਤੱਕ ਮੁਆਵਜੇ ਦੀ ਪੂਰੀ ਰਕਮ ਨਹੀਂ ਮਿਲੀ ਹੈ। ਪਰੰਤੂ ਪਰਸਾਸਿਨ ਵੱਲੋ ਉਹਨਾਂ ਦੀਆਂ ਜਮੀਨਾਂ ਤੇ ਜਬਰੀ ਕਬਜ਼ਾ ਕੀਤਾ ਰਿਹਾ ਹੈ। ਕਿਸਾਨਾਂ ਵੱਲੋਂ ਜਬਰੀ ਕੀਤੇ ਜਾ ਰਹੇ ਕਬਜ਼ੇ ਦਾ ਵਿਰੋਧ ਕੀਤਾ ਗਿਆ ਤਾਂ ਪਰਸਾਸਿਨ ਵੱਲੋ ਸਾਤਮਈ ਵਿਰੋਧ ਕਰ ਰਹੇ ਕਿਸਾਨਾਂ ਤੋਂ ਪਹਿਲਾਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਅਤੇ ਕਿਸਾਨਾਂ ਉੱਪਰ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ, ਪਰ ਕਿਸਾਨਾਂ ਵੱਲੋਂ ਵਿਰੋਧ ਲਗਾਤਾਰ ਜਾਰੀ ਰੱਖਿਆ ਗਿਆ ਤਾਂ ਗੁੱਸੇ ਵਿੱਚ ਪਰਸਾਸਿਨ ਵੱਲੋ ਕਿਸਾਨਾਂ ਉੱਪਰ ਲਾਠੀਚਾਰਜ ਕੀਤਾ ਗਿਆ। ਜਿਸ ਦੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ. ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਮੇਤ ਪੰਜਾਬ ਦੀ ਵੱਡੀ ਅਫਸਰ ਸਾਹੀ ਕਾਰਪੋਰੇਟ ਘਰਾਣਿਆਂ ਦੇ ਦਬਾ ਹੇਠਾਂ ਕੰਮ ਕਰ ਰਹੀ ਹੈ, ਕਾਰਪੋਰੇਟ ਘਰਾਣਿਆਂ ਕੋਲੋ ਇਹਨਾਂ ਨੇ ਕਰੋੜਾਂ ਅਰਬਾ ਰੁਪਏ ਕਮਿਸ਼ਨ ਦੇ ਰੂਪ ਵਿੱਚ ਲਏ ਹੋਏ ਹਨ ਅਤੇ ਭੋਲੇ ਭਾਲੇ ਕਿਸਾਨਾਂ ਦੀਆਂ ਜਮੀਨਾਂ ਇਹ ਸਾਰੇ ਰਲ ਕੇ ਕੋਡੀਆਂ ਦੇ ਭਾਅ ਖੋਹ ਕੇ ਉਹਨਾਂ ਜਮੀਨਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਜੋ, ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਸਰਕਾਰ ਅਤੇ ਪਰਸਾਸਿਨ ਵੱਲੋ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਆਉਦੇ ਦਿਨਾਂ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਵੱਖ ਵੱਖ ਥਾਵਾਂ ਤੇ ਮੰਗਲ ਸਿੰਘ ਨੰਦਪੁਰ, ਪਰਮਜੀਤ ਸਿੰਘ ਚੰਬਲ, ਦਾਰਾ ਸਿੰਘ ਸਰਹਾਲੀ , ਅਮਰੀਕ ਸਿੰਘ ਜੰਡੋਕੇ ,ਬੀਬੀ ਬਲਵਿੰਦਰ ਕੌਰ ਸਰਹਾਲੀ,ਰਣਜੀਤ ਕੌਰ ਜੰਡੋਕੇ,ਆਦਿ ਕਿਸਾਨ ਆਗੂ ਹਾਜਿਰ ਸਨ