ਤਰਨ ਤਾਰਨ

ਜ਼ਿਮਨੀ ਚੋਣਾਂ ਵਿਚ ‘ਆਪ’ ਦੇ ਉਮੀਦਵਾਰਾਂ ਨੂੰ ਜਿਤਾਉਣ ਤੇ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਵਾਸੀਆਂ ਦਾ ਕੀਤਾ ਧੰਨਵਾਦ

ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਪੱਟੀ ਦਫਤਰ ਵਿਖੇ ਲਾਲਜੀਤ ਭੁੱਲਰ ਨੇ ਮਨਾਈ ਖੁਸ਼ੀ

ਤਰਨ ਤਾਰਨ 23 ਨਵੰਬਰ (ਨਿਊਜ ਬਿਉਰੋ )-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਾਸੀਆਂ ਨੇ ਜਿਮਨੀ ਚੋਣਾਂ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਹੈ ਅਤੇ ਪੰਜਾਬ ਦੀਆਂ ਤਿੰਨ ਵੱਡੀਆਂ ਸੀਟਾਂ ਨੂੰ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਾਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਕੰਮਾਂ ਤੋ ਖੁਸ਼ ਹਨ । ਆਮ ਆਦਮੀ ਪਾਰਟੀ ਤੋਂ ਲੋਕ ਸੰਤੁਸ਼ਟ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲਾਲਜੀਤ ਸਿੰਘ ਭੁੱਲਰ ਕੈਬਨਟ ਮੰਤਰੀ ਪੰਜਾਬ ਨੇ ਆਪਣੇ ਦਫਤਰ ਪੱਟੀ ਵਿਖੇ ਜਿੱਤ ਦੀ ਖੁਸ਼ੀ ਮਨਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਲਕਾ ਡੇਰਾ ਬਾਬਾ ਨਾਨਕ ਤੋ ਗੁਰਦੀਪ ਸਿੰਘ ਰੰਧਾਵਾ, ਹਲਕਾ ਚੱਬੇਵਾਲ ਤੋ ਇਸ਼ਾਂਕ ਚੱਬੇਵਾਲ ਅਤੇ ਹਲਕਾ ਗਿੱਦੜਬਾਹਾ ਤੋ ਹਰਦੀਪ ਡਿੰਪੀ ਢਿੱਲੋ ਨੂੰ ਜਿੱਤ ਦੀ ਵਧਾਈ ਦਿੰਦਿਆ ਆਖਿਆ ਕੀ ਹੁਣ ਪੰਜਾਬ ਲੋਕ ਸਭਾ ਅੰਦਰ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 92 ਤੋ ਵੱਧ ਕੇ 94 ਹੋ ਗਈ ਇਹ ਪਾਰਟੀ ਵਰਕਰ ਤੇ ਪੰਜਾਬ ਵਾਸੀਆ ਦੀ ਮਿਹਨਤ ਦਾ ਨਤੀਜਾ ਹੈ । ਇਸ ਮੌਕੇ ਉਹਨਾਂ ਪੰਜਾਬ ਵਾਸੀਆਂ ਦਾ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਮਾਨ ਸਤਿਕਾਰ ਬਖਸ਼ਣ ਲਈ ਧੰਨਵਾਦ ਕਰਦਿਆ ਆਖਿਆ ਕੀ ਪੰਜਾਬ ਵਾਸੀਆਂ ਨੇ ਪਾਰਟੀ ਦੇ ਕਾਰਜਕਾਰੀ ਕੰਮਾਂ ਤੋਂ ਖ਼ੁਸ਼ ਹੋਕੇ ਵੱਡਾ ਫਤਫ਼ਾ ਦਿੱਤਾ ਅਤੇ ਤੁਹਾਡੀ ਆਪਣੀ ਸਰਕਾਰ ਅੱਗੇ ਵੀ ਪੰਜਾਬ ਦੇ ਲੋਕਾਂ ਦੇ ਕੰਮਾਂ ਨੂੰ ਨੇਪਰੇ ਚਾੜਨ ਵਿੱਚ ਕੋਈ ਕਸਰ ਨਹੀਂ ਛੱਡੇਗੀ ।ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਥੀਆ ਸਮੇਤ ਢੋਲ ਦੀ ਤਾਲ ਤੇ ਭੰਗੜਾ ਪਾਈਆਂ ਅਤੇ ਵਰਕਰਾਂ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਦਿਲਬਾਗ ਸਿੰਘ ਪੀ.ਏ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਸਰਪੰਚ ਗੁਰਬਿੰਦਰ ਸਿੰਘ ਕਾਲਕੇ, ਕੌਂਸਲਰ ਹਰਜਿੰਦਰ ਸਿੰਘ ਪੱਪੂ ਸਰਾਫ, ਸੋਨੂੰ ਸੇਖੋ ਸਭਰਾ, ਸੋਨੂੰ ਭੁੱਲਰ, ਗੁਰਪਿੰਦਰ ਸਿੰਘ ਉੱਪਲ, ਸੁਖਵਿੰਦਰ ਸਿੰਘ ਸੋਨੀ ਸਰਪੰਚ, ਵਿਨੋਦ ਕੁਮਾਰ ਖੰਨਾ ਸਮੇਤ ਪਾਰਟੀ ਵਰਕਰ ਮੌਜੂਦ ਸਨ।

Related Articles

Back to top button