4 ਦਸੰਬਰ ਨੂੰ ਜਿਲ੍ਹਾ ਤਰਨਤਾਰਨ ਵੱਲੋਂ ਸੰਭੂ ਬਾਡਰ ਵੱਲ ਰਵਾਨਾ ਹੋਵੇਗਾ ਵੱਡਾ ਕਾਫਲਾ :- ਮਾਣੋਚਾਹਲ , ਸ਼ਕਰੀ

ਸ੍ਰੀ ਗੋਇੰਦਵਾਲ ਸਾਹਿਬ 02 ਦਸੰਬਰ ( ਰਣਜੀਤ ਸਿੰਘ ਦਿਉਲ )
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਵੱਲੋਂ ਸੰਭੂ ਬਾਡਰ ਲਈ ਵੱਡਾ ਕਾਫਲਾ ਜਿਲ੍ਹਾ ਪ੍ਧਾਨ ਸਤਨਾਮ ਸਿੰਘ ਮਾਣੋਚਾਹਲ ਅਤੇ ਜਿਲ੍ਹਾ ਸਕੱਤਰ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ 4 ਦਸੰਬਰ ਨੂੰ ਹਜਾਰਾਂ ਕਿਸਾਨਾਂ, ਮਜਦੂਰਾਂ, ਬੀਬੀਆ, ਨੌਜਵਾਨਾਂ ਦਾ ਕਾਫਲਾ ਰਵਾਨਾ ਹੋਵੇਗਾ। ਇਸ ਮੋਕੇ ਪ੍ਰੈਸ ਨੋਟ ਜਾਰੀ ਕਰਦਿਆਂ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ, ਰਣਜੋਧ ਸਿੰਘ ਗੱਗੋਬੂਆ ਕਿ ਅੱਜ ਗੁਰਦੁਆਰਾ ਬਾਬਾ ਕਾਹਨ ਸਿੰਘ ਜੀ ਦੇ ਅਸਥਾਨਾਂ ਪਿੰਡ ਪਿੱਦੀ ਵਿਖੇ ਜਿਲ੍ਹੇ ਦੀ ਜਰਨਲ ਬਾਡੀ ਦੀ ਮੀਟਿੰਗ ਜਿਲ੍ਹਾ ਪ੍ਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਕਿਸਾਨ ਆਗੂ ਹਰਜਿੰਦਰ ਸਿੰਘ ਸਕਰੀ, ਜਰਨੈਲ ਸਿੰਘ ਨੂਰਦੀ, ਫਤਿਹ ਸਿੰਘ ਪਿੱਦੀ, ,ਹਰਬਿੰਦਰਜੀਤ ਸਿੰਘ ਕੰਗ,ਬਲਵਿੰਦਰ ਸਿੰਘ ਚੋਹਲਾ ਸਾਹਿਬ, ਦਿਆਲ ਸਿੰਘ ਮੀਆਂਵਿੰਡ, ਰੇਸਮ ਸਿੰਘ ਘੁਰਕਵਿੰਡ, ਬੀਬੀ ਰਣਜੀਤ ਕੌਰ ਕੱਲਾ, ਬੀਬੀ ਦਵਿੰਦਰ ਕੋਰ ਪਿੱਦੀ ਨੇ ਆਪਣੇ ਵਿਚਾਰ ਸਾਝੇ ਕਰਦਿਆਂ ਕਿਹਾ ਕਿ ਸੰਭੂ ਬਾਡਰ ਤੇ ਲੱਗੇ ਮੋਰਚੇ ਨੂੰ 9 ਮਹੀਨਿਆਂ ਤੋ ਵੱਧ ਸਮਾਂ ਹੋ, ਗਿਆ ਹੈ ਪਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਿਜਾਏ ਮੋਰਚੇ ਨੂੰ ਫੇਲ੍ਹ ਕਰਨ ਦੀਆਂ ਸਕੀਮਾਂ ਘੜ ਰਹੀਂ ਹੈ ਜੋ ਕਿਸੇ ਵੀ ਕੀਮਤ ਤੇ ਨਹੀ ਹੋਣ ਦਿੱਤਾ ਜਾਵੇਗਾ।ਮੋਰਚੇ ਨੂੰ ਅੱਗੇ ਵਧਾਉਣ ਲਈ ਦੋਹਾਂ ਫੋਰਮਾਂ ਵੱਲੋਂ ਵੱਡੇ ਐਕਸ਼ਨ ਉਲੀਕੋ ਜਾ ਚੁੱਕੇ ਹਨ।, ਜਿੰਨਾ ਵਿੱਚ 26 ਤਰੀਕ ਤੋ ਆਗੂਆਂ ਦਾ ਮਰਨ ਵਰਤ ਤੇ ਬੈਠਣਾ ਅਤੇ 6 ਦਸੰਬਰ ਨੂੰ ਦਿੱਲੀ ਵੱਲ ਕੂਚ ਦਾ ਐਲਾਨ ਹੋ ਚੁੱਕਾ ਹੈ । ਦਿੱਲੀ ਵੱਲ ਕੂਚ ਜਥਿਆਂ ਦੇ ਰੂਪ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਪਹਿਲੇ ਜਥੇ ਦੀ ਅਗਵਾਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂੰ, ਸਵਿੰਦਰ ਸਿੰਘ ਚੁਤਾਲਾ, ਅਤੇ ਸੁਰਜੀਤ ਸਿੰਘ ਫੂਲ ਕਰਨਗੇ। ਦਿੱਲੀ ਕੂਚ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ, ਮਜਦੂਰਾਂ, ਅਤੇ ਆਮ ਵਰਗ ਦੇ ਲੋਕਾਂ ਦੀਆਂ ਹੱਕੀ ਮੰਗਾਂ ਫੌਰਨ ਤੌਰ ਤੇ ਮੰਨ ਲੈਣ ਨਹੀਂ ਤਾਂ ਕਿਸਾਨ ਹੁਣ ਸਰਕਾਰ ਨਾਲ ਸਿੱਧੀ ਟੱਕਰ ਲੈਣਗੇ ਚਾਹੇਂ ਸਰਕਾਰ ਜਿੰਨੀਆਂ ਮਰਜ਼ੀ ਲਾਸ਼ਾਂ ਵਿਛਾ ਦੇਵੇ ਹੁਣ ਪਿੱਛੇ ਨਹੀ ਹਟਿਆ ਜਾਵੇਗਾ ਅਤੇ ਦਿੱਲੀ ਹਰ ਹਾਲਤ ਵਿੱਚ ਜਾਣਾ ਅਤੇ ਮੰਗਾਂ ਮਨਵਾਉਣ ਲਈ ਵੱਡੀ ਤਿਆਰੀ ਨਾਲ ਸਰਕਾਰ ਨਾਲ ਲੜਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਮੁਖਤਾਰ ਸਿੰਘ ਬਿਹਾਰਪੁਰ, ਇੰਕਬਾਲ ਸਿੰਘ ਵੜਿੰਗ, ਨਰੰਜਣ ਸਿੰਘ ਬਰਗਾੜੀ, ਬਲਜਿੰਦਰ ਸਿੰਘ ਸੇਰੋ, ਗਿਆਨ ਸਿੰਘ ਚੋਹਲਾ ਖੁਰਦ, ਮਨਜਿੰਦਰ ਸਿੰਘ ਗੋਹਲਵੜ, ਕੁਲਵਿੰਦਰ ਸਿੰਘ ਕੈਰੋਵਾਲ, ਸੁਖਚੈਨ ਸਿੰਘ ਅੱਲੋਵਾਲ, ਸਲਵਿੰਦਰ ਸਿੰਘ ਜੀਓਬਾਲਾ, ਪਰਮਜੀਤ ਸਿੰਘ ਛੀਨਾ, ਕੁਲਵੰਤ ਸਿੰਘ ਭੈਲ, ਦਿਲਬਾਗ ਸਿੰਘ ਪਹੁਵਿੰਡ, ਮਨਜੀਤ ਸਿੰਘ ਕਰਮੂਵਾਲ, ਪਾਖਰ ਸਿੰਘ ਲਾਲਪੁਰਾ, ਬੀਬੀ ਰੰਜੂ ਕੋਰ, ਬੀਬੀ ਜਸਬੀਰ ਕੌਰ ਦਬੁਰਜੀ ਸਮੇਤ ਵੱਖ ਵੱਖ ਪਿੰਡਾਂ ਤੋ, ਕਿਸਾਨ ਮਜਦੂਰ, ਆਗੂ ਹਾਜਿਰ ਸਨ।