ਤਰਨ ਤਾਰਨ ਪੁਲਿਸ ਵੱਲੋਂ 3 ਨਸ਼ਾ ਤਸਕਰਾਂ ਦੀ ਇੱਕ ਕਰੋੜ 42 ਲੱਖ 20 ਹਜ਼ਾਰ ਦੀ ਜਾਇਦਾਦ ਕੀਤੀ ਫਰੀਜ਼
ਨਸ਼ੇ ਨੂੰ ਠੱਲ ਪਾਉਣ ਲਈ ਤਰਨ ਤਾਰਨ ਪੁਲਿਸ ਵੱਲੋਂ ਕੀਤੇ ਜਾ ਰਹੇ ਠੋਸ ਉਪਰਾਲੇ : ਐੱਸ ਐੱਸ ਪੀ

ਤਰਨ ਤਾਰਨ 03 ਦਸੰਬਰ (ਰਣਜੀਤ ਸਿੰਘ ਦਿਉਲ ) ਐੱਸ.ਐੱਸ.ਪੀ ਸਾਹਿਬ ਤਰਨ ਤਾਰਨ ਅਭਿਮੰਨਿਊ ਰਾਣਾ ਆਈ.ਪੀ.ਐਸ ਵੱਲੋ ਨਸ਼ਿਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਅਜੇਰਾਜ ਸਿੰਘ ਪੀ.ਪੀ.ਐਸ ਐਸ.ਪੀ ਡੀ ਤਰਨ ਤਾਰਨ ਦੀ ਨਿਗਰਾਨੀ ਹੇਂਠ ਜ਼ਿਲਾ ਤਰਨ ਤਾਰਨ ਪੁਲਿਸ ਵੱਲੋ ਨਸ਼ੇ ਤੇ ਕਾਬੂ ਪਾਉਣ ਲਈ ਵੱਖ ਵੱਖ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ।ਜਿਸ ਤਹਿਤ ਜਿਲਾ ਤਰਨ ਤਾਰਨ ਪੁਲਿਸ ਵੱਲੋ ਲਗਾਤਾਰ ਨਸ਼ਾ ਤਸਕਰਾ ਦੀਆਂ ਜਾਇਦਾਦਾ ਨੂੰ ਫਰੀਜ਼ ਕੀਤਾ ਜਾ ਰਿਹਾ ਹੈ।ਇਸੇ ਮੁਹਿੰਮ ਦੇ ਤਹਿਤ ਤਰਨ ਤਾਰਨ ਪੁਲਿਸ ਵੱਲੋਂ 3 ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ,ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਐੱਸ.ਐੱਸ.ਪੀ ਸਾਹਿਬ ਤਰਨ ਤਾਰਨ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਨਸ਼ਾ ਤਸਕਰ ਰਾਜਵਿੰਦਰ ਕੌਰ ਦੀ ਜਾਇਦਾਦ ਨੂੰ ਫਰੀਜ਼ ਕਰਨ ਸਬੰਧੀ ਦਿੱਲੀ ਕੰਪੀਟੈਂਟ ਅਥਾਰਿਟੀ ਤੋਂ ਆਰਡਰ ਪ੍ਰਾਪਤ ਹੋਏ ਹਨ।ਜਿਸ ਵਿੱਚ ਰਾਜਵਿੰਦਰ ਕੌਰ ਪਤਨੀ ਲੇਟ ਸੁਖਦੇਵ ਸਿੰਘ ਵਾਸੀ ਪਲਾਸੌਰ ਜਿਲ੍ਹਾ ਤਰਨ ਤਾਰਨ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੇ ਖਿਲਾਫ ਮੁੱਕਦਮਾ ਨੰਬਰ 133 ਮਿਤੀ 16-10-2024 ਜੁਰਮ 21/29/61 NDPS ACT ਥਾਣਾ ਸੁਲਤਾਨਵਿੰਡ,ਜਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਜਿਸ ਵਿੱਚ ਕੁੱਲ ਰਿਕਵਰੀ । ਕਿੱਲੋ ਹੈਰੋਇਨ ਸੀ।ਜਿਸਦੇ ਇੱਕ ਰਿਹਾਇਸ਼ੀ ਘਰ,ਇੱਕ ਡਬਲ ਸਟੋਰੀ ਦੁਕਾਨ ਨੂੰ ਫਰੀਜ਼ ਕੀਤਾ ਗਿਆ ਹੈ ਜਿਸਦੀ ਦੀ ਕੁੱਲ ਕੀਮਤ 66 ਲੱਖ 40 ਹਜ਼ਾਰ ਰੁਪਏ ਬਣਦੀ ਹੈ,ਇਸ ਦੇ ਨਾਲ ਹੀ ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ਨੂੰ ਫਰੀਜ਼ ਕਰਨ ਸਬੰਧੀ ਦਿੱਲੀ ਕੰਪੀਟੈਂਟ ਅਥਾਰਿਟੀ ਤੋ ਆਰਡਰ ਪ੍ਰਾਪਤ ਹੋਏ ਹਨ।ਜਿਸ ਵਿੱਚ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਤਰਸੇਮ ਸਿੰਘ ਵਾਸੀ ਮਿਹਰਬਾਨਪੁਰ,ਜੰਡਿਆਲਾ ਗੁਰੂ, ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ ਜਿਸ ਦੇ ਪਲਾਸੌਰ ਜਿਲ੍ਹਾ ਤਰਨ ਤਾਰਨ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੇ ਖਿਲਾਫ ਮੁੱਕਦਮਾ ਨੰਬਰ 133 ਮਿਤੀ 16-10-2024 ਜੁਰਮ 21/29/61 NDPS ACT ਥਾਣਾ ਸੁਲਤਾਨਵਿੰਡ,ਜਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਜਿਸ ਵਿੱਚ ਕੁੱਲ ਰਿਕਵਰੀ । ਕਿੱਲੋ ਹੈਰੋਇਨ ਸੀ।ਜਿਸਦੇ ਇੱਕ ਰਿਹਾਇਸ਼ੀ ਘਰ,ਇੱਕ ਡਬਲ ਸਟੋਰੀ ਦੁਕਾਨ ਨੂੰ ਫਰੀਜ਼ ਕੀਤਾ ਗਿਆ ਹੈ। ਜੋ ਇਹਨਾਂ ਦੀ ਕੁੱਲ ਕੀਮਤ 66 ਲੱਖ 40 ਹਜ਼ਾਰ ਰੁਪਏ ਬਣਦੀ ਹੈ,ਇਸ ਦੇ ਨਾਲ ਹੀ ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ਨੂੰ ਫਰੀਜ਼ ਕਰਨ ਸਬੰਧੀ ਦਿੱਲੀ ਕੰਪੀਟੈਂਟ ਅਥਾਰਿਟੀ ਤੋਂ ਆਰਡਰ ਪ੍ਰਾਪਤ ਹੋਏ ਹਨ।ਜਿਸ ਵਿੱਚ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਤਰਸੇਮ ਸਿੰਘ ਵਾਸੀ ਮਿਹਰਬਾਨਪੁਰ,ਜੰਡਿਆਲਾ ਗੁਰੂ, ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਜਿਸ ਦੇ ਖਿਲਾਫ NDPS ACT ਥਾਣਾ ਸਰਾਏ ਅਮਾਨਤ ਖਾਂ, ਜਿਸ ਵਿੱਚ ਕੁੱਲ ਰਿਕਵਰੀ । ਕਿੱਲੋ 30 ਗ੍ਰਾਮ ਹੈਰੋਇਨ ਸੀ। ਜਿਸਦਾ ਇੱਕ ਰਿਹਾਇਸ਼ੀ ਘਰ ਨੂੰ ਫਰੀਜ਼ ਕੀਤਾ ਗਿਆ। ਜਿਸ ਦੀ ਕੀਮਤ 35 ਲੱਖ 80 ਹਜ਼ਾਰ ਰੁਪਏ ਬਣਦੀ ਹੈ,ਇਸਦੇ ਨਾਲ ਹੀ ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ਨੂੰ ਫਰੀਜ਼ ਕਰਨ ਸਬੰਧੀ ਦਿੱਲੀ ਕੰਪੀਟੈਂਟ ਅਥਾਰਿਟੀ ਤੋਂ ਆਰਡਰ ਪ੍ਰਾਪਤ ਹੋਏ ਹਨ।ਜਿਸ ਵਿੱਚ ਜਗਰੂਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬਲੀਆ ਮੰਜਪੁਰ, ਜੰਡਿਆਲਾ ਗੁਰੂ,ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੇ ਖਿਲਾਫ ਮੁੱਕਦਮਾ ਨੰਬਰ 02 ਮਿਤੀ 04-01-2024 ਜੁਰਮ 21ਸੀ/61/85 NDPS ACT ਥਾਣਾ ਸਰਾਏ ਅਮਾਨਤ ਖਾਂ, ਜਿਸ ਵਿੱਚ ਕੁੱਲ ਰਿਕਵਰੀ । ਕਿੱਲੋ 30 ਗ੍ਰਾਮ ਹੈਰੋਇਨ ਸੀ। ਜਿਸਦਾ ਇੱਕ ਰਿਹਾਇਸ਼ੀ ਘਰ ਨੂੰ ਫਰੀਜ਼ ਕੀਤਾ ਗਿਆ। ਜਿਸ ਦੀ ਕੀਮਤ 40 ਲੱਖ ਰੁਪਏ ਬਣਦੀ ਹੈ,ਉਹਨਾਂ ਦੱਸਿਆ ਕਿ ਤਰਨ ਤਾਰਨ ਪੁਲਿਸ ਵੱਲੋਂ ਅੱਜ 03 ਨਸ਼ਾ ਤਸਕਰਾਂ ਦੀ ਕੁੱਲ ਇੱਕ ਕਰੋੜ 42 ਲੱਖ 20 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕਰ ਦਿੱਤਾ ਗਿਆ ਹੈ,ਉਹਨਾਂ ਕਿਹਾ ਕਿ ਨਸ਼ੇ ਨੂੰ ਠੱਲ ਪਾਉਣ ਲਈ ਜਿਲਾ ਤਰਨ ਤਾਰਨ ਪੁਲਿਸ ਵੱਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਤਾਂ ਜੋ ਨਸ਼ਾ ਜੜੋ ਖਤਮ ਕੀਤਾ ਜਾ ਸਕੇ,