ਤਰਨ ਤਾਰਨ

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਕਿਡਜ਼ ਪੈਰਾਡਾਇਜ਼ ਦਾ ਵਿਦਿਆਰਥੀ ਸੱਤਵੀਂ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਚੈਂਪੀਅਨਸ਼ਿਪ ਚੋਂ ਰਿਹਾ ਜੇਤੂ

ਸ੍ਰੀ ਗੋਇੰਦਵਾਲ ਸਾਹਿਬ 09 ਦਸੰਬਰ ( ਰਣਜੀਤ ਸਿੰਘ ਦਿਉਲ )
ਬੀਤੇ ਦਿਨੀਂ ਤਾਇਕਵਾਂਡੋ ਐਸੋਸੀਏਸ਼ਨ, ਤਰਨ ਤਾਰਨ ਵੱਲੋਂ ਸੱਤਵੀਂ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਚੈਂਪੀਅਨਸ਼ਿਪ ਐਲਪਾਇਨ ਸਕੂਲ, ਪਿੰਡ ਸੰਘੇ, ਜ਼ਿਲ੍ਹਾ ਤਰਨ ਤਾਰਨ ਵਿਖੇ ਕਰਵਾਈ ਗਈ। ਜਿਸ ਦਾ ਮਕਸਦ ਵਿਦਿਆਰਥੀਆਂ ਵਿੱਚ ਸ੍ਵੈ-ਰੱਖਿਆ ਦੀ ਭਾਵਨਾ ਨੂੰ ਵਿਕਸਿਤ ਕਰਨਾ ਸੀ। ਇਸ ਮੌਕੇ ’ਤੇ ਇਸ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਤਰਨ-ਤਾਰਨ ਜ਼ਿਲ੍ਹੇ ਦੇ ਕਈ ਸਕੂਲਾਂ ਦੇ ਛੋਟੇ ਵਿਦਿਆਰਥੀਆਂ (18-21 ਕਿਲੋਗਰਾਮ) ਨੇ ਹਿੱਸਾ ਲਿਆ। ਮੁਕਾਬਲੇ ਕਠਿਨ ਹੋਣ ਦੇ ਬਾਵਜੂਦ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਕਿਡਜ ਪੈਰਾਡਾਇਜ਼ ਦੇ ਵਿਦਿਆਰਥੀ ਅਸੀਸਦੀਪ ਸਿੰਘ (ਜਮਾਤ ਐੱਲ.ਕੇ.ਜੀ.) ਸਪੁੱਤਰ ਗਗਨਦੀਪ ਸਿੰਘ ਨਿਵਾਸੀ ਗੋਇੰਦਵਾਲ ਸਾਹਿਬ ਨੇ ਆਪਣੀ ਲਗਨ ਅਤੇ ਕੋਚ ਦੀ ਸਹੀ ਸੇਧ ਸਦਕਾ ਸਿਲਵਰ ਮੈਡਲ ਹਾਸਲ ਕਰਕੇ ਪੂਰੇ ਜ਼ਿਲ੍ਹੇ ਵਿੱਚ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ।
ਆਪਣੀ ਖੁਸ਼ੀ ਜਾਹਰ ਕਰਦਿਆਂ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਸ੍ਰੀਮਤੀ ਮਨੀਸ਼ਾ ਸੂਦ ਨੇ ਅਸੀਸਦੀਪ ਸਿੰਘ ਅਤੇ ਉਸ ਦੇ ਘਰਦਿਆਂ ਨੂੰ ਵਧਾਈ ਦਿੰਦਿਆ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ

Related Articles

Back to top button