ਤਰਨ ਤਾਰਨ

ਆਮ ਆਦਮੀ ਪਾਰਟੀ,ਅਕਾਲੀ ਦਲ ਅਤੇ ਬੀ ਜੇ ਪੀ ਨੂੰ ਛੱਡ ਅਨੇਕਾਂ ਪਰਿਵਾਰ ਕਾਂਗਰਸ ਚ ਸ਼ਾਮਿਲ :- ਸਿੱਕੀ

ਸ੍ਰੀ ਗੋਇੰਦਵਾਲ ਸਾਹਿਬ 10 ਦਸੰਬਰ ( ਰਣਜੀਤ ਸਿੰਘ ਦਿਉਲ )ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਚ ਪਿੰਡ ਸਰਾਏ ਦਿਵਾਨਾ ਤੋ ਵੱਡੀ ਗਿਣਤੀ ਚ ਪਰਿਵਾਰ ਆਮ ਆਦਮੀ ਪਾਰਟੀ ,ਅਕਾਲੀ ਦਲ ਅਤੇ,ਬੀ ਜੇ ਪੀ ਪਾਰਟੀ ਨੂੰ ਛੱਡ ਕਾਗਰਸ਼ ਪਾਰਟੀ ਚ ਸ਼ਾਮਿਲ ਹੋਏ ਇਸ ਮੌਕੇ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਕਾਗਰਸ ਪਾਰਟੀ ਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਣ ਦਿੱਤਾ ਜਾਵੇਗਾ,ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਸੂਬਾ ਵਾਸੀਆਂ ਦਾ ਮੋਹ ਭੰਗ ਹੋ ਚੁੱਕਾ ਹੈ ਜਿਸ ਕਰਕੇ ਲੋਕ ਧੜਾਧੜ ਆਮ ਆਦਮੀ ਪਾਰਟੀ ਛੱਡ ਕਾਗਰਸ ਚ ਸ਼ਾਮਿਲ ਹੋ ਰਹੇ ਹਨ ,ਉਹਨਾਂ ਕਿਹਾ ਕਿ ਕਾਗਰਸ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਸੂਬਾ ਵਾਸੀ ਅੱਜ ਵੀ ਯਾਦ ਕਰਦੇ ਹਨ ਜਿਸ ਕਰਕੇ ਲੋਕ ਜਲਦ ਪੰਜਾਬ ਚ ਕਾਗਰਸ ਪਾਰਟੀ ਦੀ ਸਰਕਾਰ ਵੇਖਣੀ ਚਾਹੁੰਦੇ ਹਨ ,ਇਸ ਮੌਕੇ ਸਾਮਿਲ ਹੋਏ ਪਰਿਵਾਰਾਂ ਵਿੱਚ ਮਲੂਕ ਸਿੰਘ ,ਮੇਜਰ ਸਿੰਘ,ਬੀਰ ਸਿੰਘ,ਗੁਰਦੇਵ ਸਿੰਘ,ਪ੍ਰਕਾਸ਼ ਸਿੰਘ,ਦਿਲਬਾਗ ਸਿੰਘ,ਨਿਸ਼ਾਨ ਸਿੰਘ,ਬਲਵਿੰਦਰ ਸਿੰਘ,ਦਿਲਬਾਗ ਸਿੰਘ,ਹਰਜਿੰਦਰ ਸਿੰਘ ,ਬਲਦੇਵ ਸਿੰਘ,ਸੂਬੇਦਾਰ ਲਖਬੀਰ ਸਿੰਘ,ਆਦਿ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜੇ ਇਸ ਮੌਕੇ ਕਾਂਗਰਸੀ ਆਗੂ ਜਤਿੰਦਰ ਸਿੰਘ,ਮੇਜਰ ਸਿੰਘ ,ਗੁਰਭੇਜ ਸਿੰਧ,ਲਵਪ੍ਰੀਤ ਸਿੰਘ,ਮਲਕੀਤ ਸਿੰਘ,ਗੁਰਬੀਰ ਸਿੰਘ ਸ਼ੇਖ ,ਸਾਬਕਾ ਸਰਪੰਚ ਸਤਨਾਮ ਸਿੰਘ,ਰੇਸ਼ਮ ਸਿੰਘ ਭੂਰੇ ,ਹਰਪਾਲ ਸਿੰਘ ਸ਼ੇਖ,ਰਣਜੀਤ ਸਿੰਘ ਪਵਾਰ ਸਿਆਸੀ ਸਲਾਹਕਾਰ ਆਦਿ ਮੌਜੂਦ ਸਨ

Related Articles

Back to top button