ਬਲਾਕ ਪੱਧਰੀ ਕੁਇਜ਼ ਮੁਕਾਬਲਿਆਂ ਚ ਮਿਡਲ ਪੱਧਰ ਤੇ ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਹਾਂਸਲ ਕੀਤੀ ਪਹਿਲੀ ਪੁਜੀਸ਼ਨ

ਸ੍ਰੀ ਗੋਇੰਦਵਾਲ ਸਾਹਿਬ 12 ਦਸੰਬਰ ( ਰਣਜੀਤ ਸਿੰਘ ਦਿਉਲ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਮੈਡਮ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਦੀ ਰਹਿਨੁਮਾਈ ਹੇਠ ਬਲਾਕ ਖਡੂਰ ਸਾਹਿਬ ਵਿੱਚ ਅਧੀਨ ਆਉਂਦੇ ਸਕੂਲਾਂ ਦਾ ਬਲਾਕ ਪੱਧਰੀ ਕੁਇਜ਼ ਮੁਕਾਬਲਾ ਅੱਜ ਸਕੂਲ ਆਫ ਐਮੀਨੈਂਸ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਮਿਡਲ ਪੱਧਰ ਤੇ 17 ਸਕੂਲਾਂ ਨੇ ਹਿੱਸਾ ਲਿਆ ਤੇ ਸੰਕੈਂਡਰੀ ਪੱਧਰ ਤੇ 11 ਸਕੂਲਾਂ ਨੇ ਹਿੱਸਾ ਲਿਆ। ਮਿਡਲ ਪੱਧਰ ਦੀ ਟੀਮ ਤਿੰਨ ਵਿਦਿਆਰਥੀਆਂ ਦੀ ਸੀ, ਸੈਕੰਡਰੀ ਪੱਧਰ ਦੀ ਟੀਮ ਦੋ ਵਿਦਿਆਰਥੀਆਂ ਦੀ ਬਣਾਈ ਗਈ ਸੀ । ਇਹਨਾਂ ਮੁਕਾਬਲਿਆਂ ਵਿੱਚ ਚਾਰ ਵਿਸ਼ਿਆਂ ਵਿੱਚੋਂ ਪ੍ਰਸ਼ਨ ਪੁੱਛੇ ਗਏ ਅੰਗਰੇਜ਼ੀ, ਸਮਾਜਿਕ ਸਿੱਖਿਆ, ਗਣਿਤ ਅਤੇ ਵਿਗਿਆਨ। ਪਹਿਲੇ ਦੌਰ ਵਿੱਚ ਸਾਰੀਆਂ ਟੀਮਾਂ ਦਾ ਇੱਕ ਲਿਖਤੀ ਸਕਰੀਨਿੰਗ ਟੈਸਟ ਲਿਆ ਗਿਆ ਜਿਸ ਵਿੱਚ ਪਹਿਲੀਆਂ ਪੰਜ ਪੁਜ਼ੀਸ਼ਨਾਂ ਤੇ ਆਉਣ ਵਾਲੀਆਂ ਟੀਮਾਂ ਅਗਲੇ ਦੌਰ ਵਿੱਚ ਪਹੁੰਚੀਆਂ। ਦੂਸਰੇ ਦੌਰ ਵਿੱਚ ਪਹੁੰਚਣ ਵਾਲੀਆਂ ਟੀਮਾਂ ਦੇ 2 ਰਾਊਂਡ ਕਰਵਾਏ ਗਏ ਜਿਸ ਵਿੱਚ ਚਾਰੇ ਵਿਸ਼ਿਆਂ ਦੇ ਦੋ ਦੋ ਸਵਾਲ ਪੁੱਛੇ ਗਏ। ਸਾਰੀਆਂ ਹੀ ਟੀਮਾਂ ਦੀ ਤਿਆਰੀ ਭਰਪੂਰ ਸੀ ਜਿਸ ਕਾਰਨ ਮੁਕਾਬਲੇ ਬਹੁਤ ਹੀ ਫਸਵੇਂ ਹੋਏ। ਇਥੋਂ ਤੱਕ ਕਿ ਮਿਡਲ ਪੱਧਰ ਦਾ ਫਸਟ ਸੈਕੰਡ ਕੱਢਣ ਲਈ ਇੱਕ ਟਾਈ ਬਰੇਕ ਵੀ ਕਰਨੀ ਪਈ। ਇਹਨਾਂ ਮੁਕਾਬਲਿਆਂ ਵਿੱਚ ਮਿਡਲ ਪੱਧਰ ਤੇ ਸਕੂਲ ਆਫ ਐਮੀਨੈਂਸ ਸ੍ਰੀ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੀਆਂ) ਨਾਗੋਕੇ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ ਤੇ ਸਕੂਲ ਆਫ ਐਮੀਨੈਂਸ ਸ਼੍ਰੀ ਖਡੂਰ ਸਾਹਿਬ ਨੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ ਇਸੇ ਤਰ੍ਹਾਂ ਹੀ ਸੈਕੈਂਡਰੀ ਪੱਧਰ ਦੇ ਮੁਕਾਬਲਿਆਂ ਵਿੱਚ ਸਕੂਲ ਆਫ ਐਮੀਨੈਂਸ ਸ੍ਰੀ ਗੋਇੰਦਵਾਲ ਸਾਹਿਬ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੀਆਂਵਿੰਡ ਨੇ ਦੂਸਰੀ ਪੁਜ਼ੀਸ਼ਨ ਹਾਸਿਲ ਕੀਤੀ ਤੇ ਸਕੂਲ ਆਫ ਐਮੀਨੈਂਸ ਸ੍ਰੀ ਖਡੂਰ ਸਾਹਿਬ ਨੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ। ਅੰਤ ਵਿੱਚ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਜੋ ਕਿ ਬਲਾਕ ਖਡੂਰ ਸਾਹਿਬ ਦੇ ਬੀ.ਐਨ.ਓ. ਵੀ ਹਨ ਨੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਦੇ ਨਾਲ ਨਿਵਾਜਿਆ ਅਤੇ ਉਨਾਂ ਦੀ ਹੌਸਲਾ ਅਫਜਾਈ ਵੀ ਕੀਤੀ। ਉਹਨਾਂ ਨੇ ਕਿਹਾ ਕਿ ਇਹੋ ਜਿਹੇ ਮੁਕਾਬਲੇ ਬੱਚਿਆਂ ਦੇ ਭਵਿੱਖ ਨੂੰ ਤਰਾਸ਼ਣ ਵਿੱਚ ਬਹੁਤ ਮਦਦ ਕਰਦੇ ਹਨ ਤੇ ਬੱਚੇ ਇਹਨਾਂ ਮੁਕਾਬਲਿਆਂ ਤੋਂ ਬਹੁਤ ਕੁਝ ਸਿੱਖਦੇ ਹਨ ਜੋ ਕਿ ਉਹਨਾਂ ਦੇ ਆਉਣ ਵਾਲੇ ਵਿਦਿਆਰਥੀ ਜੀਵਨ ਵਿੱਚ ਬਹੁਤ ਲਾਭਦਾਇਕ ਹੁੰਦਾ ਹੈ। ਇਸ ਮੌਕੇ ਸ: ਗੁਰਪ੍ਰਤਾਪ ਸਿੰਘ ਵਾਈਸ ਪ੍ਰਿੰਸੀਪਲ ਨੇ ਪਹਿਲੀ ਦੂਸਰੀ ਪੁਜੀਸ਼ਨ ਤੇ ਆਉਣ ਵਾਲੇ ਵਿਦਿਆਰਥੀਆਂ ਤੇ ਅਤੇ ਉਨਾਂ ਦੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਸਕੂਲਾਂ ਤੋਂ ਆਏ ਬੱਚਿਆਂ ਨੂੰ ਵੀ ਉਤਸ਼ਾਹਿਤ ਕੀਤਾ ਕਿ ਮੁਕਾਬਲਿਆਂ ਵਿੱਚ ਇੱਕ ਨੇ ਜਿੱਤਣਾ ਇੱਕ ਨੇ ਜਿੱਤਣਾ ਹੁੰਦਾ ਹੈ ਪਰ ਜਿਹੜੇ ਹਾਰ ਜਾਂਦੇ ਨੇ ਉਹ ਹਾਰਦੇ ਨੀ ਉਹ ਕੁਛ ਨਾ ਕੁਛ ਸਿੱਖਦੇ ਹਨ । ਉਹਨਾਂ ਨੂੰ ਅਗਲੀ ਵਾਰਾਂ ਹੋਰ ਮਿਹਨਤ ਕਰਕੇ ਆਉਣ ਚਾਹੀਦਾ ਹੈ ਅਤੇ ਉਹ ਵੀ ਕੋਈ ਨਾ ਕੋਈ ਪੁਜ਼ੀਸ਼ਨ ਜਰੂਰ ਹਾਸਿਲ ਕਰਨਗੇ। ਇਸ ਮੌਕੇ ਸ: ਅਪਾਰ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਯੁਵਰਾਜ ਸਿੰਘ, ਸ਼ਰਨਕਮਲਜੀਤ ਸਿੰਘ,ਨਵਦੀਪ ਸਿੰਘ, ਅਮਿਤਪਾਲ, ਮਨਪ੍ਰੀਤ ਸਿੰਘ,ਪਰਗਟ ਸਿੰਘ, ਕਵਲਜੀਤ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ, ਮੈਡਮ ਜਸਬੀਰ ਕੌਰ, ਮੈਡਮ ਮਨਜੀਤ ਕੌਰ,ਮੈਡਮ ਸੰਦੀਪ ਕੌਰ, ਮੈਡਮ ਰਜਵੰਤ ਕੌਰ, ਮੈਡਮ ਕੁਲਦੀਪ ਕੌਰ, ਮੈਡਮ ਮੀਨਾ, ਮੈਡਮ ਪ੍ਰਵੀਨ ਕੁਮਾਰੀ, ਮੈਡਮ ਬੇਅੰਤ ਕੌਰ, ਮੈਡਮ ਨੂਰਪ੍ਰੀਤ ਕੌਰ, ਮੈਡਮ ਲਵਪ੍ਰੀਤ ਕੌਰ, ਮੈਡਮ ਰੁਖਸੀਨਾ, ਮੈਡਮ ਅਮਰਦੀਪ ਕੌਰ, ਮੈਡਮ ਅਮਨਜੋਤ ਕੌਰ ਮੈਡਮ ਨਰਿੰਦਰ ਕੌਰ ਤੇ ਬਲਾਕ ਖਡੂਰ ਸਾਹਿਬ ਦੇ ਸਮੂਹ ਸਕੂਲਾਂ ਤੋਂ ਅਧਿਆਪਕ ਸਾਹਿਬਾਨ ਹਾਜ਼ਰ ਸਨ।