ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸ੍ਰੀ ਗੋਇੰਦਵਾਲ ਸਾਹਿਬ 14 ਦਸੰਬਰ ( ਰਣਜੀਤ ਸਿੰਘ ਦਿਉਲ ) ਮੈਡਮ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਦੀ ਯੋਗ ਅਗਵਈ ਹੇਠ ਸਕੂਲ ਆਫ ਐਮੀਨੈਸ ਸ੍ਰੀ ਗੋਇੰਦਵਾਲ ਸਾਹਿਬ ਨੇ ਇੱਕ ਹੋਰ ਵੱਡੀ ਪਲਾਂਘ ਪੁੱਟੀ,ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਪਹਿਲਾਂ ਬਲਾਕ ਪੱਧਰੀ ਕੁਇਜ਼ ਮੁਕਾਬਲਿਆਂ ਵਿੱਚ 17 ਸਕੂਲਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਤੇ ਹੁਣ ਬਲਾਕ ਖਡੂਰ ਸਾਹਿਬ ਦੀ ਪ੍ਰਤੀਨਿਧੀ ਕਰਦੇ ਹੋਏ ਸਕੂਲ ਦੀ 3 ਮੈਂਬਰੀ ਟੀਮ ਜਿਸ ਵਿਚ ਇੰਦਰਜੀਤ ਸਿੰਘ 6th ਕਲਾਸ, ਸਤਨਾਮ ਕੌਰ 7th ਕਲਾਸ ਅਤੇ ਕਿਰਨਜੋਤ ਕੌਰ 8th ਕਲਾਸ ਨੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ, ਜੋ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਪੰਡੋਰੀ ਕੋਲਾ ਵਿਖੇ ਕਰਵਾਏ ਗਏ ਸੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9 ਬਲਾਕਾਂ ਦੇ ਵਿੱਚੋਂ ਦੂਸਰਾ ਸਥਾਨ ਹਾਸਿਲ ਕਰਕੇ ਸਕੂਲ ਦਾ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਨਾ ਕੁ ਇਸ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਨੌ ਬਲਾਕਾਂ ਦੀਆਂ ਜੇਤੂ ਟੀਮਾਂ ਆਈਆਂ ਸਨ ਸਾਰੇ ਹੀ ਬੱਚਿਆਂ ਦੀ ਤਿਆਰੀ ਬਹੁਤ ਜ਼ਬਰਦਸਤ ਸੀ। ਪਹਿਲੀ ਦੂਸਰੀ ਅਤੇ ਤੀਸਰੀ ਪੁਜੀਸ਼ਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਡਿਪਟੀ ਡੀ.ਈ.ਓ ਪਰਮਜੀਤ ਸਿੰਘ ਜੀ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ, ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹੋ ਜਿਹੇ ਮੁਕਬਾਲੇ ਬੱਚਿਆਂ ਲਈ ਇਕ ਵਧੀਆ ਮੰਚ ਪ੍ਰਦਾਨ ਕਰਦੇ ਹਨ, ਜਿਸ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਤਰੱਕੀ ਦੇ ਰਾਹ ਖੁੱਲਦੇ ਹਨ। ਉਹਨਾਂ ਦੇ ਨਾਲ ਤਜਿੰਦਰ ਸਿੰਘ ਕੋਆਰਡੀਨੇਟਰ EEP, ਸਰਦਾਰ ਸੁਖਬੀਰ ਸਿੰਘ ਕੰਗ ਜ਼ਿਲ੍ਹਾ ਗਾਈਡੈਂਸ ਕੌਂਸਲਰ, ਦਰਸ਼ਨ ਸਿੰਘ ਲੈਕਚਰਾਰ, ਮੈਡਮ ਕਮਲਜੀਤ ਕੌਰ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੰਡੋਰੀ ਗੋਲਾ, ਜਸਵੰਤ ਸਿੰਘ ਮੈਥ ਮਾਸਟਰ ਸ੍ਰੀਮਤੀ ਸੁਖਰਾਜ ਕੌਰ ਅੰਗਰੇਜ਼ੀ ਮਿਸਟਰੈਸ, ਗੁਰਚਰਨ ਸਿੰਘ ਹੈਡ ਮਾਸਟਰ,ਅਮਨਦੀਪ ਸਿੰਘ ਹੈਡ ਮਾਸਟਰ ਅਤੇ ਬਲਜੀਤ ਸਿੰਘ, ਮੈਡਮ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਜੀ ਨੇ ਕਿਹਾ ਕਿ ਇਹੋ ਜਿਹੇ ਮੁਕਾਬਲੇ ਬੱਚਿਆਂ ਦੇ ਭਵਿੱਖ ਨੂੰ ਤਰਾਸ਼ਣ ਵਿੱਚ ਬਹੁਤ ਮਦਦ ਕਰਦੇ ਹਨ ਤੇ ਬੱਚੇ ਇਹਨਾਂ ਮੁਕਾਬਲਿਆਂ ਤੋਂ ਬਹੁਤ ਕੁਝ ਸਿੱਖਦੇ ਹਨ ਜੋ ਕਿ ਉਹਨਾਂ ਦੇ ਆਉਣ ਵਾਲੇ ਵਿਦਿਆਰਥੀ ਜੀਵਨ ਵਿੱਚ ਬਹੁਤ ਲਾਭਦਾਇਕ ਹੁੰਦਾ ਹੈ। ਉਹਨਾਂ ਨੇ ਵਿਦਿਆਰਥੀਆਂ ਦੀ ਇਹ ਜਿੱਤ ਦਾ ਸਿਹਰਾ ਵਿਦਿਆਰਥੀਆਂ ਦੇ ਗਾਈਡ ਅਧਿਆਪਕਾਂ ਅਤੇ ਸਕੂਲ ਦੇ ਮਿਹਨਤੀ ਸਟਾਫ਼ ਦੇ ਸਿਰ ਬੰਨਿਆ ਅਤੇ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਹੋਰ ਵੀ ਬੁਲੰਦੀਆਂ ਤੇ ਜਾਵੇਗਾ ।