ਬ੍ਰਿਟਿਸ਼ ਵਿਕਟੋਰੀਆ ਸਕੂਲ ਚ ਮਨਾਇਆ ਧੀਆਂ ਦਾ ਤਿਉਹਾਰ “ਤੀਆਂ

ਸ਼੍ਰੀ ਗੋਇੰਦਵਾਲ ਸਾਹਿਬ 12 ਅਗਸਤ ( ਬਿਉਰੋ ) ਸਾਉਣ ‘ ਦੇ ਮਹੀਨੇ ਦਾ ਤਿਉਹਾਰ ‘ ਤੀਆਂ ‘ ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਰਾ ਸਕੂਲ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਸੀ। ਬੱਚਿਆਂ ਨੇ ਭੰਗੜਾ ,ਗਿੱਧਾ,ਕਿੱਕਲੀ ਪਾਉਂਦਿਆਂ ਖੂਬ ਰੰਗ ਬੰਨ੍ਹਿਆ ਅਤੇ ਪੀਂਘਾਂ ਵੀ ਝੂਟੀਆਂ।ਇਸ ਮੌਕੇ ਬੱਚਿਆਂ ਦੇ ਹੁਨਰ ਦੀ ਪਰਖ਼ ਦੇ ਤੌਰ ਤੇ ਹੱਥਾਂ ਤੇ ਮਹਿੰਦੀ ਲਗਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ । ਇਸ ਮੌਕੇ ਬੱਚਿਆਂ ਨੂੰ ਸਾਉਣ ਮਹੀਨੇ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਐੱਮ. ਡੀ ਸਾਹਿਲ ਪੱਬੀ, ਪ੍ਰਿੰਸੀਪਲ ਜਸਮੀਤ ਕੌਰ ਕਾਹਲੋਂ ਨੇ ਕਿਹਾ ਕਿ ਤਿਓਹਾਰ ਖੁਸ਼ੀਆਂ, ਚਾਅ- ਮਲਾਰ, ਸੱਧਰਾਂ, ਯਾਦਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦਾ ਇੱਕ ਸੋਮਾ ਹਨ। ਸਾਉਣ ਦੇ ਮਹੀਨੇ ਦਾ ਆਪਣਾ ਇੱਕ ਮਹੱਤਵ ਹੈ ਜੇਠ-ਹਾੜ ਦੀਆਂ ਗਰਮੀਆਂ ਦੀ ਤਪਸ਼ ਅਤੇ ਲੋਅ ਤੋਂ ਬਾਅਦ ਆਏ ਮਹੀਨੇ ਸਾਉਣ ਦੇ ਮੀਹਾਂ ਦੀਆਂ ਬੌਛਾਰਾਂ ਪੰਜਾਬੀਆਂ ਨੂੰ ਅਨੋਖੀ ਠੰਢਕ ਅਤੇ ਖ਼ੁਸ਼ੀ ਦਿੰਦੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਸਾਰੇ ਤਿਓਹਾਰ ਮਨਾਉਣੇ ਚਾਹੀਦੇ ਹਨ ਕਿਉਂਕਿ ਇਹ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਈ ਰੱਖਣ ਵਿੱਚ ਵੀ ਸਹਾਈ ਹੁੰਦੇ ਹਨ।